ਪਾਕਿ ਸਰਕਾਰ ਨੇ ਇਸਲਾਮਾਬਾਦ ਦੇ 2 ਵੱਡੇ ਹਸਪਤਾਲਾਂ ’ਚ ਫੌਜੀ ਅਧਿਕਾਰੀ ਕੀਤੇ ਤਾਇਨਾਤ

Monday, Oct 30, 2023 - 04:19 PM (IST)

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸਰਕਾਰੀ ਹਸਪਤਾਲਾਂ ਦਾ ਕੰਟਰੋਲ ਫ਼ੌਜ ਨੂੰ ਸੌਂਪਣ ਦੀ ਯੋਜਨਾ ਨੂੰ ਲੈ ਕੇ ਇੱਥੋਂ ਦੇ ਡਾਕਟਰਾਂ ਨੇ ਅਸਤੀਫ਼ੇ ਦੇਣ ਦੀ ਧਮਕੀ ਦਿੱਤੀ ਹੈ, ਜਦਕਿ ਪਾਕਿਸਤਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਕਾਰਨ ਆਮ ਜਨਤਾ ਨੂੰ ਹਸਪਤਾਲਾਂ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਡਾਕਟਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਚੋਣਾਂ ਤੋਂ ਪਹਿਲਾਂ ਫੌਜ ਮੁੜ ਸੱਤਾ ਸੰਭਾਲਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਇਕ ਸੇਵਾਮੁਕਤ ਪਾਕਿਸਤਾਨੀ ਆਰਮੀ ਮੈਡੀਕਲ ਕੋਰ ਦੇ ਅਧਿਕਾਰੀ ਨੂੰ ਇਸਲਾਮਾਬਾਦ ਦੇ 2 ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਪੌਲੀਕਲੀਨਿਕ ਦੇ ਮੁਖੀ ਵਜੋਂ ਨਿਯੁਕਤ ਕੀਤਾ ਹੈ। ਫਿਲਹਾਲ ਇਹ ਨਿਯੁਕਤੀ 3 ਸਾਲਾਂ ਲਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ-  ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ

ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾਵਾਂ (ਐੱਨ. ਐੱਚ. ਐੱਸ.) ਮੰਤਰਾਲੇ ਦੇ ਬੁਲਾਰੇ ਸਾਜਿਦ ਸ਼ਾਹ ਨੇ ਕਿਹਾ ਕਿ ਇਹ ਫ਼ੈਸਲਾ ਹਸਪਤਾਲਾਂ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਮਰੀਜ਼ਾਂ ਅਤੇ ਸਿਹਤ ਖ਼ੇਤਰ ਦੇ ਹਿੱਤ ’ਚ ਲਿਆ ਗਿਆ ਹੈ, ਜੋ ਸਿਹਤ ਮੰਤਰਾਲੇ ਦੁਆਰਾ ਹਸਪਤਾਲਾਂ ’ਚ ਸਾਰੇ ਮੁੱਦਿਆਂ ਦਾ ਸੁਚਾਰੂ ਹੱਲ ਕਰੇਗਾ। ਰੱਖਿਆ ਮੰਤਰਾਲੇ ਨੂੰ ਭੇਜੇ ਪੱਤਰ ’ਚ ਕਿਹਾ ਗਿਆ ਕਿ ਈਡੀ ’ਚ ਤਰੱਕੀ ਲਈ ਫੀਡਿੰਗ ਕੇਡਰ ਦੇ ਯੋਗ ਅਫ਼ਸਰਾਂ ਦੀ ਉਪਲਬਧਤਾ ਨਾ ਹੋਣ ਕਾਰਨ ਪਿਮਸ ਅਤੇ ਪੌਲੀਕਲੀਨਿਕਾਂ ’ਚ ਕਾਰਜਕਾਰੀ ਡਾਇਰੈਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਇਸ ਵਿਚ ਕਿਹਾ ਗਿਆ ਕਿ ਇਸ ਦੀ ਮਹੱਤਤਾ ਕਾਰਨ ਇਨ੍ਹਾਂ ਨੂੰ ਸੰਸਥਾਵਾਂ ਨੂੰ ਯੋਗ ਮੁਖੀਆਂ ਤੋਂ ਬਿਨਾਂ ਕੰਮ ਕਰਨ ਲਈ ਨਹੀਂ ਛੱਡਿਆ ਜਾ ਸਕਦਾ।

ਇਹ ਵੀ ਪੜ੍ਹੋ-ਕਦੇ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹ ਲਿਆ ਸੀ ਸਰੀਰ, ਹੁਣ ਪ੍ਰਾਪਤ ਕੀਤਾ ਆਈਕਨ ਆਫ਼ ਇੰਡੀਆ ਐਵਾਰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News