ਤਾਲਿਬਾਨ ਦੇ ਡਰੋਂ ਪਾਕਿਸਤਾਨ ਸਰਕਾਰ ਨੇ ਖੈਬਰ-ਪਖਤੂਨਖਵਾਂ ’ਚ 2 ਪੁਲਸ ਸਟੇਸ਼ਨ ਕੀਤੇ ਬੰਦ
Tuesday, Nov 22, 2022 - 12:41 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਖੈਬਰ-ਪਖਤੂਨਖਵਾਂ ਸੂਬੇ ਦੇ ਉੱਤਰ-ਪੱਛਮੀ ਪਾਕਿਸਤਾਨ ’ਚ ਵਧ ਰਹੇ ਅੱਤਵਾਦ ਅਤੇ ਤਹਿਰੀਕ-ਏ-ਤਾਲਿਬਾਨ ਤੇ ਸਰਕਾਰ ’ਚ ਗੱਲਬਾਤ ਰੁਕ ਜਾਣ ਦੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਇਲਾਕੇ ਦੇ 2 ਪੁਲਸ ਸਟੇਸ਼ਨਾਂ ਨੂੰ ਹਮਲੇ ਦੇ ਡਰ ਨਾਲ ਬੰਦ ਕਰ ਦਿੱਤਾ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਵਜ਼ੀਰਿਸਤਾਨ ਜ਼ਿਲ੍ਹੇ ’ਚ ਅੱਤਵਾਦੀਆਂ ਦੇ ਹਮਲਿਆਂ ਦੇ ਡਰ ਨਾਲ ਇਹ ਪੁਲਸ ਸਟੇਸ਼ਨ ਬੰਦ ਕੀਤੇ ਗਏ ਹਨ ਅਤੇ ਕੁਝ ਹੋਰ ਪੁਲਸ ਸਟੇਸ਼ਨ ਸਰਕਾਰ ਬੰਦ ਕਰਨ ਦੀ ਸੋਚ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੀ ਯਾਤਰਾ ਲਈ ਹੁਣ ਨਹੀਂ ਭਰਨਾ ਪਵੇਗਾ ਇਹ ਫਾਰਮ
ਜਿਸ ਇਲਾਕੇ ’ਚ ਪੁਲਸ ਸਟੇਸ਼ਨਾਂ ਨੂੰ ਬੰਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਅੱਤਵਾਦੀ ਘਟਨਾਵਾਂ ’ਚ ਅਚਾਨਕ ਤੇਜ਼ੀ ਆਈ ਅਤੇ ਬੀਤੇ ਦਿਨੀਂ 8 ਪੁਲਸ ਕਰਮਚਾਰੀਆਂ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੀ ਯਾਤਰਾ ਲਈ ਹੁਣ ਨਹੀਂ ਭਰਨਾ ਪਵੇਗਾ ਇਹ ਫਾਰਮ