ਪਾਕਿ ਸਰਕਾਰ ਦਾ ਦਾਅਵਾ, ਰਿਆਇਤੀ ਦਰ ’ਤੇ ਈਂਧਨ ਦੇਣ ਲਈ ਰਾਜ਼ੀ ਹੋਇਆ ਰੂਸ

Tuesday, Dec 06, 2022 - 02:34 AM (IST)

ਪਾਕਿ ਸਰਕਾਰ ਦਾ ਦਾਅਵਾ, ਰਿਆਇਤੀ ਦਰ ’ਤੇ ਈਂਧਨ ਦੇਣ ਲਈ ਰਾਜ਼ੀ ਹੋਇਆ ਰੂਸ

ਇਸਲਾਮਾਬਾਦ (ਏ. ਐੱਨ. ਆਈ.)-ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਰੂਸ ਉਸ ਨੂੰ ਕੱਚੇ ਤੇਲ ਦੇ ਨਾਲ-ਨਾਲ ਪੈਟਰੋਲ ਅਤੇ ਡੀਜ਼ਲ ਰਿਆਇਤੀ ਦਰਾਂ ’ਤੇ ਮੁਹੱਈਆ ਕਰਾਉਣ ’ਤੇ ਸਹਿਮਤ ਹੋ ਗਿਆ ਹੈ ਕਿਉਂਕਿ ਇਸਲਾਮਾਬਾਦ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਲਈ ਲੜ ਰਿਹਾ ਹੈ। ਇਕ ਮਹੀਨੇ ਪਹਿਲਾਂ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਵਾਂਗ ਰਿਆਇਤੀ ਦਰ ’ਤੇ ਰੂਸੀ ਤੇਲ ਖਰੀਦਣ ਦੀ ਸੰਭਾਵਨਾ ਭਾਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ

ਘੱਟ ਕੀਮਤ ’ਤੇ ਪੈਟਰੋਲੀਅਮ ਸਪਲਾਈ ’ਤੇ ਗੱਲਬਾਤ ਲਈ ਪਿਛਲੇ ਹਫ਼ਤੇ ਰੂਸ ਗਏ ਪੈਟਰੋਲੀਅਮ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਮਾਸਕੋ ਯਾਤਰਾ ਉਮੀਦ ਤੋਂ ਜ਼ਿਆਦਾ ਹਾਂ-ਪੱਖੀ ਰਹੀ ਹੈ ਕਿਉਂਕਿ ਰੂਸ ਪਾਕਿਸਤਾਨ ਨੂੰ ਘੱਟ ਕੀਮਤ ’ਤੇ ਪੈਟਰੋਲ ਅਤੇ ਡੀਜ਼ਲ ਦੇਣ ਲਈ ਰਾਜ਼ੀ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ


author

Manoj

Content Editor

Related News