ਪਾਕਿ ਨੂੰ FATF ਤੋਂ ਫਿਰ ਲੱਗਿਆ ਝਟਕਾ, ਗ੍ਰੇ ਲਿਸਟ ''ਚ ਹੀ ਰਹੇਗਾ ਬਰਕਰਾਰ

Friday, Feb 26, 2021 - 12:22 AM (IST)

ਪਾਕਿ ਨੂੰ FATF ਤੋਂ ਫਿਰ ਲੱਗਿਆ ਝਟਕਾ, ਗ੍ਰੇ ਲਿਸਟ ''ਚ ਹੀ ਰਹੇਗਾ ਬਰਕਰਾਰ

ਇਸਲਾਮਾਬਾਦ-ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਪੈਰਿਸ 'ਚ ਹੋਈ ਆਨਲਾਈਨ ਮੀਟਿੰਗ 'ਚ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਹੀ ਰੱਖੇ ਜਾਣ 'ਤੇ ਫਿਰ ਤੋਂ ਮੋਹਰ ਲਗ ਗਈ ਹੈ। ਵੀਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਬਿਆਨ 'ਚ ਐੱਫ.ਏ.ਟੀ.ਐੱਫ. ਨੇ ਦੱਸਿਆ ਕਿ ਪਾਕਿਸਾਤਨੀ ਸਰਕਾਰ ਅੱਤਵਾਦ ਵਿਰੁੱਧ 27 ਸੂਤਰੀ ਏਜੰਡੇ 'ਚੋਂ ਤਿੰਨ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ। ਐੱਫ.ਟੀ.ਏ.ਐੱਫ. ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰੀ ਦੇ ਪਾਬੰਦੀਸ਼ੁਦਾ ਅੱਤਵਾਦੀ ਵਿਰੁੱਧ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ

ਅੱਤਵਾਦੀ ਵਿਰੁੱਧ ਨਹੀਂ ਕੀਤੀ ਕੋਈ ਕਾਰਵਾਈ
FATF ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਸਾਰੇ 1267 ਅਤੇ 1373 ਨਾਮਜ਼ਦ ਅੱਤਵਾਦੀਆਂ ਵਿਰੁੱਧ ਵਿੱਤੀ ਪਾਬੰਦੀਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਚਾਹੀਦਾ। ਐੱਫ.ਏ.ਟੀ.ਐੱਫ. ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਰਣਨੀਤਿਕ ਰੂਪ ਨਾਲ ਮਹੱਤਵਪੂਰਨ ਕਮੀਆਂ ਨੂੰ ਦੂਰ ਕਰਨ ਲਈ ਆਪਣੀ ਕਾਰਜ ਯੋਜਨਾ 'ਚ ਤਿੰਨ ਬਿੰਦੂਆਂ ਨੂੰ ਲਾਗੂ ਕਰਨ 'ਤੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।ਐੱਫ.ਏ.ਟੀ.ਐੱਫ. ਨੇ ਕਿਹਾ ਕਿ ਪਾਕਿਸਤਾਨ ਨੇ ਹੁਣ ਤੱਕ ਸਾਡੇ 27 ਕੋਰਜ ਯੋਜਨਾਵਾਂ 'ਚੋਂ ਸਿਰਫ 24 ਨੂੰ ਹੀ ਪੂਰਾ ਕੀਤਾ ਹੈ। ਹੁਣ ਇਸ ਨੂੰ ਪੂਰਾ ਕਰਨ ਦੀ ਸਮੇਂ ਸੀਮਾ ਖਤਮ ਹੋ ਗਈ ਹੈ। ਇਸ ਲਈ ਐੱਫ.ਏ.ਟੀ.ਐੱਫ. ਜੂਨ 2021 ਤੱਕ ਪਾਕਿਸਤਾਨ ਨੂੰ ਸਾਰੀਆਂ ਕਾਰਜ ਯੋਜਨਾਵਾਂ ਨੂੰ ਪੂਰਾ ਕਰਨ ਦੀ ਅਪੀਲ ਕਰਦਾ ਹੈ।

ਇਹ ਵੀ ਪੜ੍ਹੋ -ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News