ਪਾਕਿ : ਗੈਸ ਸਿਲੰਡਰ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Tuesday, Jun 08, 2021 - 10:52 AM (IST)

ਪਾਕਿ : ਗੈਸ ਸਿਲੰਡਰ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇੱਕ ਗੈਸ ਸਿਲੰਡਰ ਵਿਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਅਨੁਸਾਰ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ਵਿਚ ਵਾਪਰੀ।

PunjabKesari

ਪੜ੍ਹੋ ਇਹ ਅਹਿਮ ਖਬਰ- ਰੂਸ ਦਾ ਸਖ਼ਤ ਫ਼ੈਸਲਾ, 9 ਕੈਨੇਡੀਅਨ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ  

ਪੁਲਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਪਹੁੰਚਾਇਆ।ਧਮਾਕੇ ਨਾਲ ਚਾਰ ਹੋਰ ਦੁਕਾਨਾਂ ਵੀ ਨਸ਼ਟ ਹੋ ਗਈਆਂ। ਇਕ ਚਸ਼ਮਦੀਦ ਨੇ ਕਿਹਾ ਕਿ ਧਮਾਕਾ ਉਦੋਂ ਹੋਇਆ ਜਦੋਂ ਕਾਮੇ ਇੱਕ ਗੈਸ ਸਿਲੰਡਰ ਦੀ ਮੁਰੰਮਤ ਲਈ ਵੈਲਡਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਮ੍ਰਿਤਕਾਂ ਵਿਚ ਪੰਜ ਅਫਗਾਨ ਨਾਗਰਿਕ ਅਤੇ ਤਿੰਨ ਸਥਾਨਕ ਲੋਕ ਸ਼ਾਮਲ ਸਨ।


author

Vandana

Content Editor

Related News