ਪਾਕਿ : ਯਾਤਰੀ ਬੱਸ 'ਚ ਲੱਗੀ ਅੱਗ, 15 ਲੋਕਾਂ ਦੀ ਮੌਤ

12/13/2019 2:00:35 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸ਼ੁੱਕਰਵਾਰ ਨੂੰ ਇਕ ਵੈਨ ਦੀ ਟੱਕਰ ਦੇ ਬਾਅਦ ਯਾਤਰੀ ਬੱਸ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਸ਼ਿਨਹੂਆ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਵੈਨ ਦਾ ਡਰਾਈਵਰ ਗੱਡੀ ਤੋਂ ਆਪਣਾ ਕੰਟਰੋਲ ਗਵਾ ਬੈਠਾ ਅਤੇ ਝੋਬ ਜ਼ਿਲੇ ਦੇ ਕਾਨ ਮੇਤਹਰਜ਼ਈ ਇਲਾਕੇ ਵਿਚ ਉਲਟ ਦਿਸ਼ਾ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਵੈਨ ਈਰਾਨੀ ਤੇਲ ਦੀ ਤਸਕਰੀ ਕਰ ਕੇ ਲਿਜਾ ਰਹੀ ਸੀ ਅਤੇ ਬੱਸ ਵਿਚ ਅੱਗ ਲੱਗਦੇ ਹੀ ਉਸ ਵਿਚ ਵੀ ਅੱਗ ਲੱਗ ਗਈ। 

ਅਧਿਕਾਰੀ ਨੇ ਕਿਹਾ ਕਿ ਭਿਆਨਕ ਅੱਗ ਨੇ ਵੈਨ ਨੂੰ ਵੀ ਉਡਾ ਦਿੱਤਾ ਅਤੇ ਦੋਹਾਂ ਗੱਡੀਆਂ ਨੂੰ ਸਵਾਹ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਡਰਾਈਵਰ ਸਮੇਤ 14 ਲੋਕਾਂ ਨੂੰ ਲਿਜਾ ਰਹੀ 44 ਸੀਟਾਂ ਵਾਲੀ ਬੱਸ ਡੇਰਾ ਗਾਜ਼ੀ ਖਾਨ ਜ਼ਿਲੇ ਤੋਂ ਕਵੇਟਾ ਵੱਲ ਜਾ ਰਹੀ ਸੀ ਜਦਕਿ ਵੈਨ ਵਿਚ 2 ਲੋਕ ਸਵਾਰ ਸਨ। ਵੈਨ ਵਿਚ ਸਵਾਰ ਦੋਵੇਂ ਲੋਕ ਅਤੇ ਬੱਸ ਵਿਚ ਮੌਜੂਦ 13 ਲੋਕ ਬੁਰੀ ਤਰ੍ਹਾਂ ਝੁਲਸ ਗਏ ਜਦਕਿ ਇਕ ਯਾਤਰੀ ਨੇ ਬੱਸ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਯਾਤਰੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਵੈਨ ਡਰਾਈਵਰ ਅਤੇ ਤਸਕਰੀ ਦੇ ਤੇਲ ਦੇ ਬਾਰੇ ਵਿਚ ਜਾਂਚ ਜਾਰੀ ਹੈ।


Vandana

Content Editor

Related News