ਪਾਕਿ 'ਚ ਬਿਜਲੀ ਕਟੌਤੀ ਕਾਰਨ ਹਾਹਾਕਾਰ, ਹਜ਼ਾਰਾਂ ਰੁਪਏ ਦੇ ਬਿੱਲ ਆਉਣ ਕਾਰਨ ਲੋਕ ਪ੍ਰੇਸ਼ਾਨ

Tuesday, Aug 16, 2022 - 07:28 PM (IST)

ਇੰਟਰਨੈਸ਼ਨਲ ਡੈਸਕ-ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਦੇ ਜਾਣ ਤੋਂ ਬਾਅਦ ਸੱਤਾ ਦੀ ਵਾਗਡੋਰ ਬੇਸ਼ਕ ਸ਼ਾਹਬਾਜ਼ ਸ਼ਰੀਫ ਨੇ ਸੰਭਾਲ ਲਈ ਹੋਵੇ ਪਰ ਦੇਸ਼ ਦੇ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਜਨਤਾ ਪਹਿਲਾਂ ਵੀ ਬਿਜਲੀ-ਪਾਣੀ, ਮਹਿੰਗਾਈ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ ਅੱਜ ਵੀ ਉਹ ਹੀ ਹਾਲ ਹੈ। ਦੇਸ਼ ਬਿਜਲੀ ਕਟੌਤੀ ਅਤੇ ਮਹਿੰਗਾਈ ਦੇ ਸਭ ਤੋਂ ਗੰਭੀਰ ਸਕੰਟ ਨਾਲ ਜੂਝ ਰਿਹਾ ਹੈ। ਬਿਜਲੀ ਦੀ ਕਮੀ ਦੇ ਨਜੀਤੇ ਵਜੋਂ ਇਥੇ ਲੰਬੇ ਸਮੇਂ ਪਹਿਲਾਂ ਤੱਕ ਲੋਡ ਸ਼ੋਡਿੰਗ ਹੁੰਦੀ ਹੈ ਜੋ 12 ਤੋਂ 20 ਘੰਟੇ ਤੱਕ ਚੱਲਦੀ ਹੈ। ਇਸ ਕਾਰਨ ਜਿਥੇ ਲੋਕਾਂ ਦਾ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉਥੇ ਹੀ ਕਾਰੋਬਾਰ ਵੀ ਬਰਬਾਦ ਹੋ ਰਿਹਾ ਹੈ।

ਪਾਕਿਸਤਾਨ 'ਚ 26,000 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਬਿਜਲੀ ਦੀ ਸਪਲਾਈ ਸਿਰਫ 19,500 ਮੈਗਾਵਾਟ ਹੋ ਪਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਦੇਸ਼ ਦੇ ਕਰਾਚੀ ਸ਼ਹਿਰ 'ਚ ਬੁਰਾ ਹਾਲ ਹੈ। ਇਥੇ ਪੇਂਡੂ ਇਲਾਕਿਆਂ 'ਚ 12 ਘੰਟਿਆਂ ਤੱਕ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ। ਪਾਕਿਸਤਾਨ 'ਚ ਈਂਧਨ ਦੀ ਕਮੀ ਅਤੇ ਹੋਰ ਤਕਨੀਕੀ ਨੁਕਸਾਨਾਂ ਕਾਰਨ ਬਿਜਲੀ ਪਲਾਂਟਾਂ ਦੇ ਬੰਦ ਹੋਣ ਨਾਲ ਬਿਜਲੀ ਦੀ ਕਮੀ ਹੋ ਗਈ ਹੈ ਜਿਸ ਦੇ ਨਤੀਜੇ ਵਜੋ ਪਾਕਿਸਤਾਨ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੂਰਾ ਦਿਨ ਬਿਜਲੀ ਦੀ ਲੁਕਣ-ਮੀਟੀ ਦੀ ਖੇਡ ਚੱਲਦੀ ਰਹਿੰਦੀ ਹੈ। ਜੇਕਰ 20 ਮਿੰਟ ਬਿਜਲੀ ਆਉਂਦੀ ਹੈ ਤਾਂ ਨਾਲ ਹੀ ਅੱਧੇ ਘੰਟੇ ਦਾ ਕੱਟ ਲੱਗ ਜਾਂਦਾ ਹੈ। ਉਤੋਂ ਆਫਤ ਇਹ ਹੈ ਕਿ ਗਰੀਬ ਘਰਾਂ ਦੇ ਬਿਲ ਵੀ ਹਜ਼ਾਰਾਂ ਰੁਪਏ 'ਚ ਆ ਰਹੇ ਹਨ।

ਇਹ ਵੀ ਪੜ੍ਹੋ :ਰੂਸੀ ਫੌਜ ਨੇ ਦੱਖਣੀ ਯੂਕ੍ਰੇਨ ਦੇ ਮਾਈਕੋਲਾਈਵ ਖੇਤਰ 'ਚ ਦਾਗੇ ਰਾਕੇਟ

ਕਰਾਚੀ 'ਚ ਇਕ ਵਿਅਕਤੀ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਸ ਦੇ ਘਰ 'ਚ 2 ਬਲਬ ਅਤੇ 2 ਪੱਖੇ ਹੀ ਚੱਲਦੇ ਹਨ ਪਰ ਉਸ ਦਾ ਬਿਲਜੀ ਬਿੱਲ 50 ਹਜ਼ਾਰ ਰੁਪਏ ਆਇਆ ਹੈ। ਉਹ ਇਕ ਗਰੀਬ ਆਦਮੀ ਹੈ ਅਜਿਹੇ 'ਚ ਉਹ ਇੰਨਾ ਬਿਲ ਕਿਥੋਂ ਦੇਵੇਗਾ। ਇਸ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਸ਼ਾਹਬਾਜ਼ ਸਰਕਾਰ ਵਿਰੁੱਧ ਭੜਾਸ ਕੱਢੀ ਅਤੇ ਆਪਣੀਆਂ ਨੀਤੀਆਂ 'ਚ ਜਲਦ ਸੁਧਾਰ ਕਰ ਜਨਤਾ ਨੂੰ ਬਿਜਲੀ ਦੀ ਕਮੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਤੋਂ ਜਲਦ ਸੁਧਾਰ ਦਿਵਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕਮਜ਼ੋਰ ਸ਼ਾਸਨ, ਊਰਜਾ ਖੇਤਰ ਦੇ ਮਾੜੇ ਪ੍ਰਬੰਧ ਅਤੇ ਨਿਵੇਸ਼ ਬਿਜਲੀ ਉਤਪਾਦਨ ਸਮਰੱਥਾ ਦੀ ਕਮੀ ਕਾਰਨ ਪਾਕਿਸਤਾਨ 'ਚ ਬਿਜਲੀ ਦੀ ਸਪਲਾਈ ਮੰਗ 'ਚ 32 ਫੀਸਦੀ ਕਮੀ ਹੋ ਗਈ ਹੈ। ਬਿਜਲੀ ਉਤਪਾਦਨ 'ਚ ਕਮੀ ਲਈ ਈਂਧਨ ਦੀ ਕਮੀ ਅਤੇ ਤਕਨੀਕੀ ਕਾਰਨਾਂ ਕਾਰਨ ਬਿਜਲੀ ਪਲਾਂਟਾਂ ਦੇ ਬੰਦ ਹੋਣ ਦਾ ਮੁੱਖ ਕਾਰਨ ਹੈ। ਪਾਕਿਸਤਾਨ ਦਾ ਹਾਈਡ੍ਰੋ ਪਾਵਰ ਪਲਾਂਟ 3,674 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ ਜਦਕਿ ਸਰਕਾਰ ਦਾ ਥਰਮਲ ਪਲਾਂਟ 786 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪ੍ਰਾਪਰਟੀ ਡੀਲਰ ਤੇ ਦੋਸਤ 'ਤੇ ਫਾਇਰਿੰਗ, ਹਾਲਤ ਗੰਭੀਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News