ਪਾਕਿਸਤਾਨ ਚੋਣ ਕਮਿਸ਼ਨ ਨੇ ਇਮਰਾਨ ਖਾਨ ਦੀ ਪਾਰਟੀ ਦੇ 25 ਬਾਗੀ ਵਿਧਾਇਕ ਕੀਤੇ ਬਰਖਾਸਤ

05/20/2022 6:08:58 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ 25 ਬਾਗੀ ਮੈਂਬਰਾਂ ਨੂੰ ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀਆਂ ਚੋਣਾਂ 'ਚ ਪਾਰਟੀ ਦੇ ਨਿਰਦੇਸ਼ਾਂ ਖ਼ਿਲਾਫ਼ ਵੋਟ ਪਾਉਣ 'ਤੇ ਅਹੁਦੇ ਤੋਂ ਹਟਾ ਦਿੱਤਾ।ਪਿਛਲੇ ਮਹੀਨੇ ਕਮਿਸ਼ਨ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਮਜ਼ਾ ਸ਼ਾਹਬਾਜ਼ ਦੇ ਹੱਕ ਵਿੱਚ ਵੋਟ ਪਾਉਣ 'ਤੇ 25 ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ। 

ਚੋਣ ਕਮਿਸ਼ਨ ਨੇ ਆਪਣੇ ਸਰਬਸੰਮਤੀ ਨਾਲ ਫ਼ੈਸਲੇ ਵਿੱਚ ਕਿਹਾ ਕਿ ਪੀ.ਟੀ.ਆਈ. ਦੇ ਵਿਧਾਇਕਾਂ ਨੇ ਸੰਵਿਧਾਨ ਦੀ ਧਾਰਾ 63-ਏ ਦੇ ਤਹਿਤ "ਦੋਸ਼ਪੂਰਨ" ਕੰਮ ਕੀਤਾ ਹੈ, ਇਸ ਲਈ ਉਨ੍ਹਾਂ ਨੂੰ "ਅਹੁਦਾ ਛੱਡਣਾ ਪਏਗਾ"। ਅਹੁਦੇ ਤੋਂ ਹਟਣ ਦਾ ਮਤਲਬ ਹੈ ਕਿ ਵਿਧਾਇਕ ਆਪਣੀ ਸੀਟ ਗੁਆ ਚੁੱਕੇ ਹਨ ਪਰ ਉਹ ਅਯੋਗ ਨਹੀਂ ਹਨ। ਅਜਿਹੇ 'ਚ ਪੀ.ਟੀ.ਆਈ. ਦੇ ਇਹ ਬਾਗੀ ਮੈਂਬਰ ਇਨ੍ਹਾਂ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਹਿੱਸਾ ਲੈ ਸਕਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 21 ਮਈ ਨੂੰ ਚੀਨ ਦਾ ਦੌਰਾ ਕਰਨਗੇ

ਕਮਿਸ਼ਨ ਨੇ 17 ਮਈ ਨੂੰ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਹੋਈ ਚੋਣ ਵਿੱਚ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਨੂੰ ਕੁੱਲ 197 ਵੋਟਾਂ ਮਿਲੀਆਂ ਜਦੋਂਕਿ ਬਹੁਮਤ ਲਈ 186 ਵੋਟਾਂ ਦੀ ਲੋੜ ਸੀ। ਪੀ.ਟੀ.ਆਈ. ਦੇ 25 ਬਾਗੀ ਵਿਧਾਇਕਾਂ ਦੀ ਵੋਟ ਨੇ ਹਮਜ਼ਾ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿੱਚ ਬਹੁਮਤ ਹਾਸਲ ਕਰਨ ਵਿੱਚ ਮਦਦ ਕੀਤੀ।


Vandana

Content Editor

Related News