ਮਕਬੂਜ਼ਾ ਕਸ਼ਮੀਰ 'ਚ ਫਿਰ ਲੱਗੇ ਭੂਚਾਲ ਦੇ ਝਟਕੇ, 1 ਦੀ ਮੌਤ ਕਈ ਜ਼ਖਮੀ

10/06/2019 2:40:57 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਮੀਰਪੁਰ ਵਿਚ ਐਤਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਲੱਗੇ ਹਨ। ਇਨ੍ਹਾਂ ਝਟਕਿਆਂ ਕਾਰਨ ਲੋਕ ਦਹਿਸ਼ਤ ਵਿਚ ਹਨ। ਭਾਵੇਂਕਿ ਭੂਚਾਲ ਦੀ ਤੀਬਰਤਾ ਕਾਫੀ ਘੱਟ ਸੀ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਮਾਪੀ ਗਈ। ਇਸ ਦੌਰਾਨ ਇਕ ਘਰ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਪਾਕਿਸਤਾਨ ਦੇ ਮੌਸਮ ਵਿਭਾਗ ਦਾ ਹਵਾਲਾ ਦਿੰਦੇ ਹੋਏ ਇਕ ਸਮਚਾਰ ਏਜੰਸੀ ਨੇ ਭੂਚਾਲ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ ਦੱਸੀ ਹੈ। ਇਸ ਦੇ ਨਾਲ ਹੀ ਭੂਚਾਲ ਜੇਹਲਮ ਘਾਟੀ ਵਿਚ 15 ਕਿਲੋਮੀਟਰ ਉੱਤਰ-ਪੱਛਮ ਵਿਚ ਸੀ। ਜਾਣਕਾਰੀ ਮੁਤਾਬਕ ਨੇੜਲੇ ਇਲਾਕੇ ਵਿਚ ਸਵੇਰੇ 10:28 'ਤੇ (ਪਾਕਿਸਤਾਨੀ ਸਮੇਂ ਮੁਤਾਬਕ) ਦੋ ਤੋਂ ਤਿੰਨ ਸੈਕੰਡ ਲਈ ਇਹ ਝਟਕੇ ਮਹਿਸੂਸ ਕੀਤੇ ਗਏ।


Vandana

Content Editor

Related News