ਪਾਕਿਸਤਾਨ ਫੇਕ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਕਰ ਰਿਹੈ ਬਦਨਾਮ
Tuesday, Mar 01, 2022 - 10:29 AM (IST)
ਨਵੀਂ ਦਿੱਲੀ (ਬਿਊਰੋ)- ਭਾਰਤ ਤੋਂ ਪਿਛਲੀਆਂ ਚਾਰ ਜੰਗਾਂ ਵਿਚ ਅਪਮਾਨਜਨਕ ਹਾਰ ਤੋਂ ਬਾਅਦ ਪਾਕਿਸਤਾਨ ਇੰਨੀ ਹਿੰਮਤ ਅਜੇ ਨਹੀਂ ਜੁਟਾ ਸਕਿਆ ਹੈ ਕਿ ਉਹ ਸਿੱਧਾ ਭਾਰਤ ਨਾਲ ਜੰਗ ਲੜੇ।ਇਸ ਲਈ ਉਹ ਹੁਣ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਸਰਹੱਦ ਪਾਰ ਤੋਂ ਅੱਤਵਾਦੀਆਂ ਨੂੰ ਭੇਜ ਕੇ ਮਲੇ ਕਰਦਾ ਹੈ ਤਾਂ ਕਦੇ ਆਪਣੇ ਗੁਰਗਿਆਂ ਰਾਹੀਂ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਨਾਕਾਮ ਹੋਣ ਤੋਂ ਬਾਅਦ ਹੁਣ ਉਸਨੇ ਭਾਰਤ ਖ਼ਿਲਾਫ਼ ਫੇਕ ਸੋਸ਼ਲ ਮੀਡੀਆ ਅਕਾਊਂਟ ਖੋਲ੍ਹ ਕੇ ਇਕ ਨਵਾਂ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸਦੇ ਰਾਹੀਂ ਉਹ ਦੁਨੀਆ ਦੇ ਸਾਹਮਣੇ ਭਾਰਤ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਸਦੇ ਲਈ ਉਹ ਟਵਿੱਟਰ ਦੀ ਜੰਮ ਕੇ ਵਰਤੋਂ ਕਰ ਰਿਹਾ ਹੈ। ਪਾਕਿਸਤਾਨ ਨੇ ਟਵਿਟਰ ’ਤੇ ਇਕ ਵੱਡੀ ਟਰੋਲ ਆਰਮੀ ਖੜ੍ਹੀ ਕਰ ਦਿੱਤੀ ਹੈ।
ਭਾਰਤ ਖ਼ਿਲਾਫ਼ ਕੋਈ ਵੀ ਮੁੱਦਾ ਸਾਹਮਣੇ ਆਉਂਦਿਆਂ ਹੀ ਇਹ ਫ਼ੌਜ ਸਰਗਰਮ ਹੋ ਜਾਂਦੀ ਹੈ। ਪਾਕਿਸਤਾਨ ਤੋਂ ਸੰਚਾਲਿਤ ਹੋਣ ਵਾਲੇ ਹਜ਼ਾਰਾਂ ਟਵਿਟਰ ਅਕਾਊਂਟ ਭਾਰਤ ਖ਼ਿਲਾਫ਼ ਕਿਸੇ ਵੀ ਮੁੱਦੇ ਨੂੰ ਕੁਝ ਹੀ ਘੰਟਿਆਂ ਵਿਚ ਕੌਮਾਂਤਰੀ ਮੁੱਦੇ ’ਚ ਬਦਲ ਦਿੰਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਇਹ ਖਾਤੇ ਨਾ ਸਿਰਫ ਪਾਕਿਸਤਾਨੀ ਖਪਤਕਾਰਾਂ ਦੇ ਨਾਂ ’ਤੇ ਹਨ, ਸਗੋਂ ਵਿਦੇਸ਼ੀ ਨਾਵਾਂ ਤੋਂ ਵੀ ਹਨ।ਇਸ ਨਾਲ ਅਜਿਹਾ ਮਲੂਮ ਹੁੰਦਾ ਹੈ ਕਿ ਹੋਰਨਾਂ ਦੇਸ਼ਾਂ ਤੋਂ ਵੀ ਭਾਰਤ ਖ਼ਿਲਾਫ਼ ਆਵਾਜ਼ ਉਠਾਈ ਜਾ ਰਹੀ ਹੈ। ਇਕ ਆਜ਼ਾਦ ਮੀਡੀਆ ਸੰਗਠਨ ਡੀ. ਐੱਫ. ਆਰ. ਏ. ਸੀ. ਨੇ ਪਾਕਿਸਤਾਨ ਤੋਂ ਸੰਚਾਲਿਤ ਹੋਣ ਵਾਲੇ ਕੁਝ ਟਵਿੱਟਰ ਅਕਾਊਂਟਸ ਦਾ ਖੁਲਾਸਾ ਕੀਤਾ ਹੈ। ਸੰਗਠਨ ਦਾ ਦਾਅਵਾ ਹੈ ਕਿ ਇਹ ਖਾਤੇ ਪਾਕਿਸਤਾਨੀ ਹਨ ਪਰ ਇਨ੍ਹਾਂ ਦੇ ਖਪਤਕਾਰਾਂ ਦਾ ਨਾਵਾਂ ਤੋਂ ਚੀਨੀ, ਰੂਸੀ, ਤੁਰਕੀ, ਅਮਰੀਕੀ ਆਦਿ ਪ੍ਰਤੀਤ ਹੁੰਦੇ ਹਨ।
ਟਵਿੱਟਰ ’ਤੇ ਸ਼ੱਕੀ ਖਾਤੇ ਜੋ ਇੰਟਰਨੈਸ਼ਨਲ ਲੈਵਲ ’ਤੇ ਭਾਰਤ ਦਾ ਅਕਸ ਕਰ ਰਹੇ ਹਨ ਖਰਾਬ
ਲਿਜਾ ਵਾਂਗ
ਇਹ ਖਾਤਾ ਅਗਸਤ 2019 ਵਿਚ ਦੱਸਿਆ ਗਿਆ ਸੀ। ਇਸ ਖਾਤੇ ਦਾ ਪੁਰਾਣਾ ਖਪਤਾਕਾਰ ਨਾਂ aleMaleehaaa_ ਹੈ ਜਦਕਿ ਇਸ ਅਕਾਊਂਟ ਦਾ ਯੂਜ਼ਰ ਆਈਡੀ 1160456165757312 ਹੈ। ਇਹ ਅਕਾਊਂਟ ਇਕ ਪਾਕਿਸਤਾਨੀ ਅਕਾਊਂਟ ਹੈ, ਹਾਲਾਂਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਇਸ ਨੂੰ ਚੀਨੀ ਯੂਜ਼ਰ ਲਿਜਾ ਵਾਂਗ ਦੇ ਨਾਂ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਖਾਤਾ ਖੁਦ ਨੂੰ ਇਕ ਪੱਤਰਕਾਰ ਅਤੇ ਇਕ ਆਰਟੀਕਲ ਲੇਖਕ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਸ ਅਕਾਊਂਟ ਨੇ ਕਰਨਾਟਕਾ ਵਿਚ ਚੱਲ ਰਹੇ ਹਿਜਾਬ ਵਿਵਾਦ ਨੂੰ ਲੈ ਕੇ ਕਈ ਭਾਰਤ ਵਿਰੋਧੀ ਟਵੀਟ ਕੀਤੇ ਹਨ।
ਵਰਡ ਕਲਾਉਡ
ਇਸ ਅਕਾਊਂਟ ਦੇ ਵਰਡ ਕਲਾਉਡ ਅਕਾਊਂਟ ਦੇ ਟਵੀਟਸ ਵਿਚ ਜ਼ਿਆਦਾਤਰ ਭਾਰਤ ਖ਼ਿਲਾਫ਼ ਇਸਤੇਮਾਲ ਕੀਤੇ ਗਏ ਸਨ। ਇਸਤੇਮਾਲ ਕੀਤੇ ਗਏ ਸ਼ਬਦਾਂ ਦੀ ਜ਼ਿਆਦਾਤਰ ਗਿਣਤੀ ਵਿਚ ‘ਪਾਕਿਸਤਾਨ’, ‘ਚੀਨ’, ‘ਪਾਕਿਸਤਾਨੀ’ ਸ਼ਾਮਲ ਹਨ। ਟਾਈਮਨਾਈਨ ਉਹ ਮਿਆਦ ਦਰਸਾਉਂਦੀ ਹੈ ਜਿਸ ਇਹ ਖਾਤਾ ਸਭ ਤੋਂ ਜ਼ਿਆਦਾ ਸਰਗਰਮ ਸੀ। ਇਸ ਖਾਤੇ ਦੀ ਟਾਈਮਨਾਈਨ ਦੇ ਮੁਤਾਬਕ ਇਸ ਅਕਾਊਂਟ ਤੋਂ ਅਪ੍ਰੈਲ 2021 ਵਿਚ ਟਵੀਟ ਕੀਤੇ ਗਏ ਸਨ। ਟਾਈਮਲਾਈਨ ਗ੍ਰਾਫ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਟਵੀਟ ਅਪ੍ਰੈਲ 2021 ਤੋਂ ਅਪ੍ਰੈਲ 2022 ਦਰਮਿਆਨ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ - ਰੂਸ ਦੀ ਸਰਕਾਰ ਦਾ ਵੱਡਾ ਫ਼ੈਸਲਾ, 36 ਦੇਸ਼ਾਂ ’ਤੇ ਲਾਇਆ ਫਲਾਈਟ ਬੈਨ
ਜੋਸੀ ਵਿਲੀਅਮ
ਇਹ ਅਕਾਊਂਟ ਜੂਨ 2021 ਵਿਚ ਬਣਾਇਆ ਗਿਆ ਸੀ। ਇਸਦਾ ਪੁਰਾਣਾ ਯੂਜਰਨੇਮ ਅਕਾਊਂਟ @PapaPrinces4 (ਹੀਰੀ ਯੂਸੁਫ) ਹੈ। ਜਦਕਿ ਇਸ ਅਕਾਊਂਟ ਦੀ ਯੂਜਰ ਆਈ ਡੀ 1400120091664998400 ਹੈ। ਇਹ ਅਕਾਊਂਟ ਵੀ ਅਸਲ ਵਿਚ ਇਕ ਪਾਕਿਸਤਾਨੀ ਯੂਜਰ ਦਾ ਹੀ ਅਕਾਊਂਟ ਹੈ। ਅਕਾਊਂਟ ਲੋਕਾਂ ਨੂੰ ਧੋਖਾ ਦੇਣ ਲਈ ਇਕ ਟਰੈਵਲ ਬਲਾਗਰ ਦੇ ਨਾਂ ਤੋਂ ਬਣਾਇਆ ਗਿਆ ਹੈ। ਇਸ ਅਕਾਊਂਟ ਤੋਂ ਕੀਤੇ ਗਏ ਜ਼ਿਆਦਾਤਰ ਟਵੀਟ ਗਵਾਦਰ ਪ੍ਰਾਜੈਕਟ ਨਾਲ ਜੁੜੇ ਹਨ। ਇਸ ਤੋਂ ਇਲਾਵਾ ਇਸ ਅਕਾਊਂਟ ਨੇ ਹਿਜਾਬ ਵਿਵਾਦ ਨਾਲ ਜੁੜੇ ਭਾਰਤ ਵਿਰੋਧੀ ਟਵੀਟ ਵੀ ਕੀਤੇ ਹਨ।
ਮਾਈਕਲ ਬੋਰਿਸ
ਇਹ ਰੂਸੀ ਖਾਸਾ ਮਾਰਚ 2020 ਵਿਚ ਬਣਾਇਆ ਗਿਆ ਸੀ। ਇਸ ਖਾਤੇ ਨੇ ਆਪਣੇ ਖਪਤਕਾਰ ਦਾ ਨਾਂ ਬਦਲ ਕੇ @786_chavha ਕਰ ਦਿੱਤਾ ਹੈ। ਨਾਲ ਹੀ ਇਸ ਅਕਾਊਂਟ ਦੀ ਯੂਜਰ ਆਈ ਡੀ 124595544516460545 ਹੈ। ਇਹ ਅਕਾਊਂਟ ਵੀ ਪਾਕਿਸਤਾਨ ਵਿਚ ਆਪਰੇਟ ਹੁੰਦਾ ਹੈ। ਮਾਈਕਲ ਬੋਰਿਸ ਨੂੰ ਕਥਿਤ ਤੌਰ ’ਤੇ ਇਕ ਸਿਆਸੀ ਅਤੇ ਰੱਖਿਆ ਵਿਸ਼ਲੇਸ਼ਕ ਦੇ ਰੂਪ ਵਿਚ ਤਰੱਕੀ ਦਿੱਤੀ ਗਈ ਹੈ। ਇਹ ਖਾਤਾ ਅਕਸਰ ਭਾਰਤੀ ਸਮਾਜਿਕ ਪ੍ਰਭਾਵਕਾਰਾਂ ਨੂੰ ਟੀਚਾ ਵਿਚ ਲਿਆਂਦਾ ਹੈ।
ਨਿਆਨ ਝੇਂ
ਇਹ ਚੀਨੀ ਖਾਤਾ ਜੁਲਾਈ 2017 ਵਿਚ ਬਣਾਇਆ ਗਿਆ ਸੀ। ਇਸ ਖਾਤੇ ਦਾ ਖਪਤਕਾਰ ਦਾ ਨਾਂ ASIFCHEEMA4444 ਹੈ ਅਤੇ ਇਸ ਅਕਾਊਂਟ ਦੀ ਯੂਜਰ ਆਈ ਡੀ 880880489694998528 ਹੈ। ਇਹ ਅਕਾਊਂਟ ਵੀ ਪਾਕਿਸਤਾਨੀ ਹੈ, ਪਰ ਇਹ ਅਕਾਊਂਟ ਹੁਣ ਖੂੁਦ ਨੂੰ ਚਾਈਨਾ ਇੰਸਟੀਚਿਊਟ ਆਫ ਕੰਟੇਮਪਰਰੀ ਇੰਟਰਨੈਸ਼ਨਲ ਰਿਲੇਸ਼ੰਸ ਨਾਲ ਜੋੜ ਲੈਂਦਾ ਹੈ। ਇਸ ਅਕਾਊਂਟ ਦੇ ਟਵੀਟ ਚੀਨ ਦੇ ਸਮਰਥਨ ਵਿਚ ਅਤੇ ਜ਼ਿਆਦਾਤਰ ਭਾਰਤ ਦੇ ਖਿਲਾਫ ਹਨ। ਇਸ ਅਕਾਊਂਟ ’ਤੇ ਜ਼ਿਆਦਾਤਰ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿਚ @Xinhua_88, ਉਸਦੇ ਬਾਅਦ @zlj517 ਜੋ ਕਿ ਇਕ ਚੀਨੀ ਸਰਕਾਰੀ ਅਧਿਕਾਰੀ ਹਨ।
ਗ੍ਰਹਿ ਮੰਤਰਾਲਾ ਦਾ ਨੋਟਿਸ ਲੈਣ ਦੀ ਮੰਗ
ਹਾਲ ਹੀ ਵਿਚ ਕਈ ਫੇਕ ਅਕਾਊਂਟਸ ਰਾਹੀਂ ਕਰਨਾਟਕਾ ਵਿਚ ਚੱਲ ਰਹੇ ਵਿਵਾਦ ਨਾਲ ਜੁੜੇ ਟਵੀਟ ਕੀਤੇ ਗਏ ਹਨ। ਇਨ੍ਹਾਂ ਟਵੀਟਸ ਦਾ ਹਵਾਲਾ ਦਿੰਦੇ ਹੋਏ ਕਈ ਪੋਰਟਲਸ ਅਤੇ ਯੂਟਿਊਵ ਚੈਨਲਾਂ ਨੇ ਇਨ੍ਹਾਂ ਅਭਿਨੇਤਾਵਾਂ ਦੇ ਭਾਰਤ ਵਿਰੋਧੀ ਬਿਆਨਾਂ ਬਾਰੇ ਫਰਜ਼ੀ ਖਬਰਾਂ ਚਲਾਈਆਂ ਹਨ। ਹਾਲਾਂਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਭਾਰਤ ਖ਼ਿਲਾਫ਼ ਪਾਕਿਸਤਾਨ ਦਾ ਕੂੜ ਪ੍ਰਚਾਰ ਵਧਦਾ ਜਾ ਰਿਹਾ ਹੈ। ਇਹ ਕੁਝ ਅਜਿਹੇ ਖਾਤੇ ਹਨ ਜਿਨ੍ਹਾਂ ਦਾ ਖੁਲਾਸਾ ਡੀ. ਐੱਫ. ਆਰ. ਏ. ਸੀ. ਟੀਮ ਨੇ ਕੀਤਾ ਹੈ। ਭਾਰਤ ਵਿਰੋਧੀ ਕੂੜ ਪ੍ਰਚਾਰ ਵਿਚ ਲੱਗੇ ਪਾਕਿਸਤਾਨੀ ਫਰਜ਼ੀ ਖਾਤਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਸੰਗਠਨ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪਾਕਿਸਤਾਨ ਦੇ ਇਸ ਕੂੜ ਪ੍ਰਚਾਰ ਨਾਲ ਨਜਿੱਠਣ ਲਈ ਤਤਕਾਲ ਕਦਮ ਚੁੱਕਣੇ ਚਾਹੀਦੇ ਹਨ। ਇਹ ਚੀਜ਼ਾਂ ਨਾ ਸਿਰਫ ਭਾਰਤ ਦੇ ਕੌਮਾਂਤਰੀ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਸਗੋਂ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਵੀ ਖਤਰਾ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।