ਅਮਰੀਕਾ ਨੇ ਪਾਕਿ ਨੂੰ ਸਿਧੀਆਂ ਉਡਾਣਾਂ ਦੀ ਦਿੱਤੀ ਇਜਾਜ਼ਤ

05/01/2020 5:58:17 PM

ਇਸਲਾਮਾਬਾਦ/ਵਾਸ਼ਿੰਗਟਨ (ਬਿਊਰੋ): ਕੋਵਿਡ-19 ਨਾਲ ਪ੍ਰਭਾਵਿਤ ਪਾਕਿਸਤਾਨ ਲਈ ਇਕ ਚੰਗੀ ਖਬਰ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਨੂੰ ਅਮਰੀਕੀ ਆਵਾਜਾਈ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਅਮਰੀਕਾ ਲਈ ਸਿੱਧੀਆਂ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਮਾਚਾਰ ਏਜੰਸੀ ਸ਼ਿਨਹੁਆ ਦੇ ਮੁਤਾਬਕ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦਿਆਂ ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਕੈਰੀਅਰ ਰਸਤੇ ਵਿਚ ਬਿਨਾਂ ਰੁਕਾਵਟ ਦੇ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਸਕੇਗਾ।

ਬੁਲਾਰੇ ਨੇ ਕਿਹਾ,''9/11 ਦੇ ਹਮਲਿਆਂ ਤੋਂ ਪਹਿਲਾਂ ਪੀ.ਆਈ.ਏ. ਜਹਾਜ਼ਾਂ ਵਿਚ ਅਮਰੀਕਾ ਲਈ ਸਿੱਧੀਆਂ ਉਡਾਣਾਂ ਭਰਨ ਦੀ ਸਮੱਰਥਾ ਨਹੀਂ ਸੀ ਅਤੇ ਰਸਤੇ ਵਿਚ ਉਹਨਾਂ ਨੂੰ ਕਿਤੇ ਹੋਰ ਰੁਕਣਾ ਪੈਂਦਾ ਸੀ। ਬਾਅਦ ਵਿਚ ਪੀ.ਆਈ.ਏ. ਨੇ ਆਪਣੀ ਸਮੱਰਥਾ ਨੂੰ ਵਧਾਇਆ ਪਰ ਅਮਰੀਕੀ ਅਧਿਕਾਰੀਆਂ ਨੇ ਹਮਲਿਆਂ ਦੇ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਏਅਰਲਾਈਨਜ਼ ਨੂੰ ਸਿੱਧੀਆਂ ਉਡਾਣਾਂ ਲਈ ਯੂਰਪ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਲੈਣ ਲਈ ਮਜਬੂਰ ਕਰ ਦਿੱਤਾ ਸੀ।'' 

ਅਧਿਕਾਰੀ ਦੇ ਮੁਤਾਬਕ 29 ਅਪ੍ਰੈਲ 2021 ਨੂੰ ਖਤਮ ਹੋਣ ਵਾਲੀ ਇਜਾਜ਼ਤ ਦੇ ਤਹਿਤ ਪੀ.ਆਈ.ਏ. ਨੂੰ ਅਮਰੀਕੀ ਆਵਾਜਾਈ ਵਿਭਾਗ ਨੂੰ ਸੂਚਿਤ ਕਰਨ ਦੀ ਸ਼ਰਤ ਦੇ ਤਹਿਤ ਇਕ ਮਹੀਨੇ ਵਿਚ 12 ਰਾਊਂਡ-ਟ੍ਰਿਪ ਜਾਂ ਇਕ ਪਾਸੜ ਯਾਤਰੀ ਜਾਂ ਕਾਰਗੋ ਉਡਾਣਾਂ ਨੂੰ ਸੰਚਾਲਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਮਾਰਗ ਕਿਸੇ ਵੀ ਯਾਤਰੀ ਜਾਂ ਕਾਰਗੋ ਚਾਰਟਰਡ ਉਡਾਣਾਂ ਲਈ ਹੋਵੇਗਾ। ਜੇਕਰ ਪੀ.ਆਈ.ਏ. ਦਾ ਕੋਈ ਜਹਾਜ਼ ਪਾਕਿਸਤਾਨ ਦੇ ਬਾਹਰ ਕਿਸੇ ਹਵਾਈ ਅੱਡੇ ਤੋਂ ਅਮਰੀਕੀ ਲਈ ਉਡਾਣ ਭਰਦਾ ਹੈਤਾਂ ਉਸ ਨੂੰ ਇਕ ਸੁਰੱਖਿਆ ਮਨਜ਼ੂਰੀ ਪ੍ਰਾਪਤ ਕਰਨੀ ਹੋਵੇਗੀ ਨਹੀਂ ਤਾਂ ਉਸ ਨੂੰ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- US ਸਾਂਸਦ ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ-'ਕੋਰੋਨਾ ਨਾਲ ਲੜਾਈ 'ਚ ਲੀਡਰ ਬਣ ਕੇ ਉਭਰਿਆ'

ਇਸੇ ਮਹੀਨੇ ਅਮਰੀਕਾ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਦੀ ਇਕ ਟੀਮ ਨੇ ਕਥਿਤ ਤੌਰ 'ਤੇ ਆਖਰੀ ਸੁਰੱਖਿਆ ਨਿਰੀਖਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਅਕਤੂਬਰ 2017 ਵਿਚ ਪੀ.ਆਈ.ਏ. ਨੇ ਸਟੌਪਓਵਰ ਅਤੇ ਘੱਟ ਕਾਰੋਬਾਰ ਕਾਰਨ ਓਪਰੇਟਿੰਗ ਫੀਸ ਵਧਾਉਣ ਦੇ ਕਾਰਨ ਅਮਰੀਕਾ ਲਈ ਆਪਣੀਆਂ ਉਡਾਣਾਂ ਬੰਦ ਦਿੱਤੀਆਂ ਸਨ। ਇਸ ਦੇ ਬਾਅਦ ਤੋਂ ਹੀ ਸਿੱਧੀਆਂ ਉਡਾਣਾਂ ਦੀ ਇਜਾਜ਼ਤ ਦੇ ਲਈ  ਅਮਰੀਕੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ।


Vandana

Content Editor

Related News