ਕਸ਼ਮੀਰ ਮੁੱਦੇ ''ਤੇ ਰਾਗ ਅਲਾਪਦੈ ਪਾਕਿਸਤਾਨ ਪਰ ਚੀਨ ਦੇ ਉਈਗਰ ਮੁਸਲਮਾਨਾਂ ਲਈ ਧਾਰੀ ਚੁੱਪ

08/08/2020 3:12:09 PM

ਇਸਲਾਮਾਬਾਦ/ਬੀਜਿੰਗ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਆਪ ਨੂੰ ਮੁਸਲਮਾਨਾਂ ਦਾ ਸ਼ੁੱਭ ਚਿੰਤਕ ਦੱਸਦੇ ਹੋਏ ਵਾਰ-ਵਾਰ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਮੰਚ 'ਤੇ ਚੁੱਕਦੇ ਹਨ ਪਰ ਜਦ ਗੱਲ ਚੀਨ 'ਚ ਰਹਿੰਦੇ ਉਈਗਰ ਮੁਸਲਮਾਨਾਂ ਦੀ ਆਉਂਦੀ ਹੈ ਤਾਂ ਉਹ ਚੁੱਪ ਧਾਰ ਲੈਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦਾ ਕਿਸੇ ਵਿਅਕਤੀ ਨਾਲ ਲੈਣਾ-ਦੇਣਾ ਨਹੀਂ ਹੈ ਸਗੋਂ ਉਹ ਭਾਰਤ ਨਾਲ ਜਾਣ-ਬੁੱਝ ਕੇ ਪੰਗੇ ਲੈਣ ਲਈ ਅਜਿਹਾ ਕਰਦੇ ਹਨ ਅਤੇ ਚੀਨ ਨਾਲ ਦੋਸਤੀ ਨਿਭਾਉਂਦੇ ਹਨ।

ਜਿਵੇਂ ਕਿ ਇਸ ਹਫਤੇ ਪਾਕਿਸਤਾਨ ਨੇ ਭਾਰਤੀ ਕਸ਼ਮੀਰ ਵਿਚ ਮੁਸਲਮਾਨਾਂ ਦੀ ਹਾਲਤ ਵੱਲ ਕੌਮਾਂਤਰੀ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਓਹੀ ਇਮਰਾਨ ਚੀਨ ਵਿਚ ਰਹਿੰਦੇ ਮੁਸਲਮਾਨਾਂ ਦੇ ਹੱਕ ਲਈ ਬੋਲਣ ਤੋਂ ਚੁੱਪ ਰਹਿੰਦੇ ਹਨ। 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦੀ ਪਹਿਲੀ ਵਰ੍ਹੇਗੰਢ ਮੌਕੇ ਖਾਨ ਨੇ ਕਿਹਾ ਪੀ. ਓ. ਕੇ. ਵਿਧਾਨ ਸਭਾ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਵਿਸ਼ਵ ਦਾ ਧਿਆਨ ਇਸ ਵੱਲ ਲਿਆਉਣਾ ਚਾਹੁੰਦੇ ਹਨ। 

ਚੀਨ ਦੇ ਸ਼ਿੰਜਿਯਾਂਗ ਸੂਬੇ ’ਚ ਉਈਗਰ ਮੁਸਲਿਮਾਂ ’ਤੇ ਹੋ ਰਹੇ ਅੱਤਿਆਚਾਰ ਸਬੰਧੀ ਪਾਕਿ ਦੀ ਚੁੱਪ ਨਾਲ ਦੇਸ਼ ’ਚ ਡੂੰਘੀ ਨਾਰਾਜ਼ਗੀ ਹੈ। ਦੁਨੀਆਭਰ ’ਚ ਉਈਗਰਾਂ ਦੇ ਅਧਿਕਾਰਾਂ ਦੇ ਪੱਖ ’ਚ ਆਵਾਜ਼ਾਂ ਉੱਠਣ ਤੋਂ ਬਾਅਦ ਪ੍ਰਸ਼ਾਸਨ ਨੇ ਦੇਸ਼ ’ਚ ਸਥਿਤੀ ਦਾ ਜਾਇਜ਼ਾ ਲੈਣ ਲਈ ਰੀਵਿਊ ਕੀਤਾ। ਇਸ ਰਿਵਿਊ ਦਾ ਉਦੇਸ਼ ਸੀ ਪਾਕਿਸਤਾਨ ਅਤੇ ਚੀਨ ਦੋਨਾਂ ਦੇ ਖਿਲਾਫ ਹੋਣ ਵਾਲੀ ਕਿਸੇ ਪ੍ਰਤੀਕਿਰਿਆ ਨੂੰ ਮੈਨੇਜ ਕਰਨਾ ਅਤੇ ਕੰਟਰੋਲ ਕਰਨਾ ਤਾਂ ਜੋ ਦੋਹਾਂ ਦੇਸ਼ਾਂ ਨੂੰ ਕਿਸੇ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਸਟੱਡੀ ’ਚ ਪਾਇਆ ਗਿਆ ਕਿ ਉਈਗਰਾਂ ਦੇ ਹਾਲਾਤ ਦਾ ਪਾਕਿਸਤਾਨ ’ਚ ਧਾਰਮਿਕ ਵਿਚਾਰਧਾਰਾ ’ਤੇ ਡੂੰਘਾ ਅਸਰ ਪਿਆ ਹੈ। ਦੇਸ਼ ਦੇ ਰਸਾਲਿਆਂ ਨੇ ਇਸ ਮੁੱਦੇ ’ਤੇ ਖੁੱਲ੍ਹ ਕੇ ਪੱਖ ਰੱਖਿਆ ਹੈ। ਮੋਹਾਦੀਸ, ਇਸ਼ਰਾਕ ਅੇਤ ਅਹਿਲ-ਏ-ਹਦੀਸ ਵਰਗੇ ਰਸਾਲਿਆਂ ’ਚ ਮੁਸਲਿਮਾਂ ਦੀ ਨਰਕ ਵਰਗੀ ਜ਼ਿੰਦਗੀ ’ਤੇ ਲਿਖਿਆ ਗਿਆ ਹੈ। ਮੋਹਾਦੀਸ ’ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਆਪਣੇ ਰਾਸ਼ਟਰੀ ਹਿੱਤਾਂ ਲਈ ਚੀਨ ਦੇ ਮੁਸਲਿਮਾਂ ’ਤੇ ਚੁੱਪ ਹੈ। ਇਸੇ ਰਸਾਲੇ ’ਚ ਪੇਯਾਮ ਦੇ ਨਾਲ-ਨਾਲ ਸ਼ਿੰਜਿਯਾਂਗ ’ਚ ਮੁਸਲਿਮਾਂ ਨੂੰ ਦਾੜ੍ਹੀ ਰੱਖਣ ਦੀ ਮਨਾਹੀ ’ਤੇ ਵੀ ਸਵਾਲ ਉਠਾਇਆ ਗਿਆ ਸੀ। ਅਲ ਬੁਰਹਾਨ ਰਸਾਲੇ ’ਚ ਰਮਜਾਨ ਦੇ ਮਹੀਨੇ ’ਚ ਰੋਜ਼ੇ ’ਤੇ ਪਾਬੰਦੀ ਦਾ ਮੁੱਦਾ ਉਠਾਇਆ ਗਿਆ ਸੀ।


Lalita Mam

Content Editor

Related News