30 ਮਈ ਤੱਕ ਭਾਰਤੀ ਉਡਾਣਾਂ ਲਈ ਬੰਦ ਰਹੇਗਾ ਪਾਕਿ ਹਵਾਈ ਖੇਤਰ

05/15/2019 7:01:47 PM

ਲਾਹੌਰ— ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਉਸ ਦੇ ਹਵਾਈ ਖੇਤਰ 'ਤੇ ਲੱਗੀ ਪਾਬੰਦੀ ਨੂੰ 30 ਮਈ ਤੱਕ ਨਾ ਹਟਾਉਣ ਦਾ ਬੁੱਧਵਾਰ ਨੂੰ ਫੈਸਲਾ ਲਿਆ ਹੈ ਕਿਉਂਕਿ ਇਸਲਾਮਾਬਾਦ ਨੂੰ ਭਾਰਤ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਪਾਕਿਸਤਾਨ ਨੇ 26 ਫਰਵਰੀ ਨੂੰ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ। ਹਾਲਾਂਕਿ ਪਾਕਿਸਤਾਨ ਨੇ 27 ਮਾਰਚ ਨੂੰ ਨਵੀਂ ਦਿੱਲੀ, ਬੈਂਕਾਕ ਤੇ ਕੁਆਲਾਲੰਪੁਰ ਨੂੰ ਛੱਡ ਕੇ ਸਾਰੀਆਂ ਉਡਾਣਾਂ ਲਈ ਆਪਣੀ ਹਵਾਈ ਖੇਤਰ ਖੋਲ੍ਹ ਦਿੱਤਾ ਸੀ।

ਬੈਠਕ ਤੋਂ ਬਾਅਦ ਇਕ ਸੀਨੀਅਰ ਅਧਿਕਾਰੀ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਰੱਖਿਆ ਤੇ ਹਵਾਈ ਰੈਗੂਲੇਟਰੀ ਮੰਤਰੀਆਂ ਦੇ ਚੋਟੀ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਭਾਰਤੀ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਖੋਲ੍ਹਣ 'ਤੇ ਮੁੜ ਵਿਚਾਰ ਕਰਨ ਲਈ ਇਕ ਬੈਠਕ ਆਯੋਜਿਤ ਕੀਤੀ। ਉਨ੍ਹਾਂ ਨੇ ਫੈਸਲਾ ਲਿਆ ਕਿ ਪਾਕਿਸਤਾਨ ਦੇ ਹਵਾਈ ਖੇਤਰ 'ਚ 30 ਮਈ ਤੱਕ ਭਾਰਤੀ ਉਡਾਣਾਂ ਦੇ ਲਈ ਪਾਬੰਦੀ ਜਾਰੀ ਰਹੇਗੀ। ਅਧਿਕਾਰੀ ਨੇ ਕਿਹਾ ਕਿ ਸਰਕਾਰ ਹੁਣ ਭਾਰਤੀ ਉਡਾਣਾਂ ਦੇ ਲਈ ਪਾਕਿਸਤਾਨ ਦੇ ਹਵਾਈ ਖੇਤਰ 'ਤੇ ਪਾਬੰਦੀ ਹਟਾਉਣ ਦੇ ਲਈ 30 ਮਈ ਨੂੰ ਵਿਚਾਰ ਕਰੇਗੀ। ਪਾਕਿਸਤਾਨ ਦੇ ਵਿਗਿਆਨ ਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਭਾਰਤ 'ਚ ਚੋਣਾਂ ਦੀ ਸਮਾਪਤੀ ਤੱਕ ਇਹੀ ਸਥਿਤੀ ਬਣੀ ਰਹੇਗੀ।


Baljit Singh

Content Editor

Related News