ਪਾਕਿ 'ਚ ਮ੍ਰਿਤਕਾਂ ਦੀ ਗਿਣਤੀ 335 ਹੋਈ, ਇਨਫੈਕਟਿਡਾਂ ਦਾ ਅੰਕੜਾ 15,000 ਦੇ ਕਰੀਬ

04/29/2020 1:18:08 PM

ਇਸਲਾਮਾਬਾਦ (ਬਿਊਰੋ): ਕੋਵਿਡ-19 ਕਾਰਨ ਪਾਕਿਸਤਾਨ ਵਿਚ ਵੀ ਮ੍ਰਿਤਕਾਂ ਅਤੇ ਇਨਫੈਕਟਿਡਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਇਨਫੈਕਸ਼ਨ ਦੇ ਮਾਮਲੇ 15 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲੇ 14,885 ਹੋ ਗਏ ਹਨ ਜਦਕਿ ਮ੍ਰਿਤਕਾਂ ਦਾ ਅੰਕੜਾ 335 'ਤੇ ਪਹੁੰਚ ਗਿਆ ਹੈ।

ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ 3,425 ਲੋਕ ਇਸ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ ਜਦਕਿ 129 ਦੀ ਹਾਲਤ ਹਾਲੇ ਗੰਭੀਰ ਹੈ। ਮੰਤਰਾਲੇ ਨੇ ਦੱਸਿਆ ਕਿ ਪੰਜਾਬ ਵਿਚ 5827, ਸਿੰਧ ਵਿਚ 5291, ਖੈਬਰ-ਪਖਤੂਨਖਵਾ ਵਿਚ 2160, ਬਲੋਚਿਸਤਾਨ ਵਿਚ 915, ਗਿਲਗਿਤ-ਬਾਲਟੀਸਤਾਨ ਵਿਚ 330, ਇਸਲਾਮਾਬਾਦ ਵਿਚ 297 ਅਤੇ ਮਕਬੂਜ਼ਾ ਕਸ਼ਮੀਰ ਵਿਚ 65 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤੱਕ ਕੁੱਲ 165,911 ਟੈਸਟ ਹੋ ਚੁੱਕੇ ਹਨ। ਇਹਨਾਂ ਵਿਚੋਂ 8530 ਮਾਮਲਿਆਂ ਦੀ ਜਾਂਚ ਸਿਰਫ 28 ਅਪ੍ਰੈਲ ਨੂੰ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਨੂੰ ਮੁੜ ਖੋਲ੍ਹਣ ਦੀ ਰਣਨੀਤੀ 'ਚ 3 ਭਾਰਤੀ-ਅਮਰੀਕੀ ਸਲਾਹਕਾਰ ਬੋਰਡ 'ਚ ਸ਼ਾਮਲ

ਉੱਧਰ ਸਿੰਧ ਨੇ ਰਮਜ਼ਾਨ ਦੇ ਮਹੀਨੇ ਵਿਚ ਸਾਰੇ ਧਾਰਮਿਕ ਆਯੋਜਨਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਵਿਚ ਸਿੰਧ ਹਿੰਦੂ ਸੂਬਾਈ ਅਸੈਂਬਲੀ ਦੇ ਹਿੰਦੂ ਮੈਂਬਰ ਰਾਣਾ ਹਮੀਰ ਸਿੰਘ ਵੀ ਮੰਗਲਵਾਰ ਨੂੰ ਪੌਜੀਟਿਵ ਪਾਏ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਨੇ ਕਿਹਾ ਸੀ ਕਿ ਉਹਨਾਂ ਨੂੰ ਵੀ ਇਨਫੈਕਸ਼ਨ ਹੈ। ਇਹ ਜਾਣਕਾਰੀ ਥਾਪਰਕਰ ਦੇ ਡਿਪਟੀ ਕਮਿਸ਼ਨਰ ਸ਼ਹਿਜਾਦ ਤਾਹਿਰ ਨੇ ਦਿੱਤੀ। ਥਾਪਰਕਰ ਜ਼ਿਲ੍ਹਾ ਭਾਰਤ ਦੇ ਰਾਜਸਥਾਨ ਦੀ ਸੀਮਾ 'ਤੇ ਮੌਜੂਦ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਗਲਤੀ ਕਾਰਨ 184 ਦੇਸ਼ ਨਰਕ 'ਚੋਂ ਲੰਘ ਰਹੇ ਹਨ : ਟਰੰਪ


Vandana

Content Editor

Related News