ਗੈਰ-ਕਾਨੂੰਨੀ ਵਿਆਹ ਮਾਮਲੇ ’ਚ ਸਜ਼ਾ ਮੁਅੱਤਲ ਕਰਨ ਦੀ ਇਮਰਾਨ ਖਾਨ ਦੀ ਪਟੀਸ਼ਨ ਖਾਰਜ
Friday, Jun 28, 2024 - 12:24 AM (IST)

ਇਸਲਾਮਾਬਾਦ, (ਭਾਸ਼ਾ)- ਗੈਰ-ਕਾਨੂੰਨੀ ਵਿਆਹ ਮਾਮਲੇ ਵਿਚ ਸਜ਼ਾ ਮੁਅੱਤਲ ਕਰਨ ਦੀ ਇਮਰਾਨ ਖਾਨ ਦੀ ਪਟੀਸ਼ਨ ਨੂੰ ਪਾਕਿਸਤਾਨ ਦੀ ਇਕ ਜ਼ਿਲਾ ਅਦਾਲਤ ਨੇ ਖਾਰਜ ਕਰ ਦਿੱਤਾ ਹੈ, ਜਿਸ ਵਿਚ ਉਸਨੇ ਨੇ ਨਾਜਾਇਜ਼ ਵਿਆਹ ਦੇ ਮਾਮਲੇ ’ਚ ਆਪਣੀ ਸਜ਼ਾ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਸੀ।
ਅਦਾਲਤ ਦੇ ਇਸ ਫੈਸਲੇ ਨੂੰ ਪਿਛਲੇ ਸਾਲ ਅਗਸਤ ਤੋਂ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਲਈ ਝਟਕਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿਚ 3 ਫਰਵਰੀ ਨੂੰ ਜ਼ਿਲਾ ਅਦਾਲਤ ਨੇ ਜੋੜੇ ਨੂੰ 7-7 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਨਵਰ ਮੇਨਕਾ ਨੇ ਨਵੰਬਰ 2023 ਵਿਚ ਗੈਰ-ਕਾਨੂੰਨੀ ਨਿਕਾਹ ਦਾ ਮਾਮਲਾ ਦਰਜ ਕਰਵਾਇਆ ਸੀ।