ਪਾਕਿ ਦੀ ਅਦਾਲਤ ਨੇ ਇਮਰਾਨ ਖਾਨ ਨੂੰ 'ਕਾਰਨ ਦੱਸੋ' ਨੋਟਿਸ ਕੀਤਾ ਜਾਰੀ

Tuesday, Aug 23, 2022 - 07:38 PM (IST)

ਪਾਕਿ ਦੀ ਅਦਾਲਤ ਨੇ ਇਮਰਾਨ ਖਾਨ ਨੂੰ 'ਕਾਰਨ ਦੱਸੋ' ਨੋਟਿਸ ਕੀਤਾ ਜਾਰੀ

ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਹੈ ਅਤੇ ਇਸਲਾਮਾਬਾਦ 'ਚ ਇਕ ਰੈਲੀ ਦੌਰਾਨ ਇਕ ਮਹਿਲਾ ਜੱਜ ਖਿਲਾਫ ਵਿਵਾਦਤ ਟਿੱਪਣੀ ਕਰਨ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ 'ਚ ਉਨ੍ਹਾਂ ਨੂੰ 31 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ। ਜਸਟਿਸ ਮੋਹਸਿਨ ਅਖਤਰ ਕਿਆਨੀ, ਜਸਟਿਸ ਬਾਬਰ ਸੱਤਾਰ ਜਸਟਿਸ ਦੀ ਬੈਂਚ ਨੇ ਇਮਰਾਨ ਤੋਂ 31 ਅਗਸਤ ਨੂੰ ਵਿਅਕਤੀਗਤ ਰੂਪ ਨਾਲ ਉਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ।

ਇਹ ਵੀ ਪੜ੍ਹੋ : ਉੱਤਰੀ ਇਟਲੀ ਦੇ ਸ਼੍ਰੀ ਸ਼ਨੀ ਮੰਦਰ ਬੌਰਗੋ ਸਨ ਜਾਕੋਮੋ ਵਿਖੇ 15ਵਾਂ ਵਿਸ਼ਾਲ ਭਗਵਤੀ ਜਾਗਰਣ 27 ਨੂੰ

ਅਦਾਲਤ ਨੇ ਬੀਤੇ ਸ਼ਨੀਵਾਰ ਨੂੰ ਇਸਲਾਮਾਬਾਦ 'ਚ ਆਪਣੇ ਭਾਸ਼ਣ ਦੌਰਾਨ ਵਧੀਕ ਸੈਸ਼ਨ ਜੱਜ ਜੇਬਾ ਚੌਧਰੀ ਨੂੰ 'ਧਮਕੀ' ਦੇਣ 'ਤੇ 69 ਸਾਲਾ ਇਮਰਾਨ ਵਿਰੁੱਧ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਲਈ ਸੋਮਵਾਰ ਨੂੰ ਇਕ ਵੱਡੀ ਬੈਂਚ ਦਾ ਗਠਨ ਕੀਤਾ ਸੀ। ਸੁਣਵਾਈ ਦੌਰਾਨ ਜਸਟਿਸ ਕਿਆਸੀ ਨੇ ਪਾਕਿਸਾਤਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਦੀ ਟਿੱਪਣੀ ਨੂੰ 'ਅਣਉਚਿਤ' ਕਰਾਰ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕੰਟਰੋਲ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਮਲਾ ਸਿਰਫ ਇਸਲਾਮਾਬਾਦ ਹਾਈ ਕੋਰਟ ਤੱਕ ਹੀ ਸੀਮਤ ਨਹੀਂ ਹੈ ਸਗੋਂ ਸੰਦੇਸ਼ ਉੱਚ ਪੱਧਰ ਤੱਕ ਜਾ ਰਿਹਾ ਹੈ। ਜਸਟਿਸ ਕਿਆਨੀ ਨੇ ਕਿਹਾ ਕਿ ਇਮਰਾਨ ਲਗਾਤਾਰ ਨਿਆਂਪਾਲਿਕਾ ਅਤੇ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਵਿਰੁੱਧ ਟਿੱਪਣੀ ਕਰ ਰਹੇ ਹਨ।

ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਵਿਦਿਆਰਥੀ ਸੰਗਠਨ ਦੇ 3 ਕਾਰਕੁਨਾਂ ਨੂੰ ਲਿਆ ਹਿਰਾਸਤ 'ਚ, ਜਾਂਚ ਸ਼ੁਰੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News