ਪਾਕਿ : ਸਾਬਕਾ ਪਤਨੀ ਨੂੰ ਪਰੇਸ਼ਾਨ ਕਰਨ ਦੇ ਜ਼ੁਰਮ ''ਚ ਸ਼ਖਸ ਨੂੰ 12 ਸਾਲ ਦੀ ਸਜ਼ਾ

Friday, Jun 18, 2021 - 11:26 AM (IST)

ਪਾਕਿ : ਸਾਬਕਾ ਪਤਨੀ ਨੂੰ ਪਰੇਸ਼ਾਨ ਕਰਨ ਦੇ ਜ਼ੁਰਮ ''ਚ ਸ਼ਖਸ ਨੂੰ 12 ਸਾਲ ਦੀ ਸਜ਼ਾ

ਕਰਾਚੀ (ਭਾਸ਼ਾ): ਪਾਕਿਸਤਾਨ ਵਿਖੇ ਕਰਾਚੀ ਦੀ ਇਕ ਅਦਾਲਤ ਨੇ ਸਾਬਕਾ ਪਤਨੀ ਨੂੰ ਆਨਲਾਈਨ ਪਰੇਸ਼ਾਨ ਕਰਨ ਦੇ ਜ਼ੁਰਮ ਵਿਚ ਇਕ ਵਿਅਕਤੀ ਨੂੰ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਅਦਾਲਤ ਨੇ ਅਰਸ਼ਦ ਹਾਦੀ ਨੂੰ 2016 ਵਿਚ ਫੇਸਬੁੱਕ 'ਤੇ ਫਰਜ਼ੀ ਅਕਾਊਂਟ ਬਣਾਉਣ ਅਤੇ ਸਾਬਕਾ ਪਤਨੀ ਦੀਆਂ ਇਤਰਾਜ਼ੋਗ ਤਸਵੀਰਾਂ ਅਤੇ ਵੀਡੀਓ ਪੋਸਟ ਕਰਨ ਦਾ ਦੋਸ਼ੀ ਕਰਾਰ ਦਿੱਤਾ। ਉਸ 'ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।

ਜ਼ਿਲ੍ਹਾ ਅਤੇ ਸੈਸ਼ਨ ਜੱਜ (ਸਾਬਕਾ) ਖਾਲਿਦ ਹੁਸੈਨ ਸ਼ਾਹਾਨੀ ਨੇ ਦੋਹਾਂ ਪੱਖਾਂ ਦੀਆਂ ਦਲੀਆਂ ਸੁਣਨ ਅਤੇ ਸਬੂਤ ਰਿਕਾਰਡ ਕਰਨ ਮਗਰੋਂ ਇਹ ਫ਼ੈਸਲਾ ਸੁਣਾਇਆ। ਔਰਤ ਦੇ ਤਲਾਕ ਲੈਣ ਦੇ ਬਾਵਜੂਦ ਉਸ ਨੂੰ ਪਰੇਸ਼ਾਨ ਕਰਨ 'ਤੇ ਉਸ ਦੇ ਪਿਤਾ ਨੇ ਸੰਘੀ ਜਾਂਚ ਏਜੰਸੀ ਦੀ ਸਾਈਬਰ ਅਪਰਾਧ ਬ੍ਰਾਂਚ ਵਿਚ ਹਾਦੀ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ। ਪਤੀ ਦੀਆਂ ਅਣਮਨੁੱਖੀ ਗਤੀਵਿਧੀਆਂ ਕਾਰਨ ਔਰਤ ਨੇ ਉਸ ਤੋਂ ਤਲਾਕ ਲਿਆ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਸ਼ਾਰਜਾਹ ਵਿਚ ਰਹਿਣ ਦੌਰਾਨ ਦੋਸ਼ੀ ਨੇ ਹਮਲਾ ਕਰਨ ਅਤੇ ਕਤਲ ਦੀ ਧਮਕੀ ਦੇ ਕੇ ਆਪਣੀ ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਲਈਆਂ ਸਨ ਤੇ ਵੀਡੀਓ ਬਣਾਈ ਸੀ। ਉਸ ਦਾ ਉਦੇਸ਼ ਇਹਨਾਂ ਤਸਵੀਰਾਂ ਅਤੇ ਵੀਡੀਓ ਜ਼ਰੀਏ ਪਤਨੀ ਨੂੰ ਬਲੈਕਮੇਲ ਕਰਨਾ ਸੀ।

ਪੜ੍ਹੋ ਇਹ ਅਹਿਮ ਖਬਰ- ਸ਼ਾਬਾਸ਼! ਪੰਜਾਬ ਦੀ ਧੀ ਨੇ ਅਮਰੀਕੀ ਫ਼ੌਜ 'ਚ ਹਾਸਲ ਕੀਤਾ ਨਵਾਂ ਮੁਕਾਮ, ਹਰ ਕੋਈ ਕਰ ਰਿਹੈ ਤਾਰੀਫ਼

ਵਕੀਲ ਨੇ ਦੱਸਿਆ ਕਿ 2016 ਵਿਚ ਔਰਤ ਦੇ ਦੁਬਾਰਾ ਵਿਆਹ ਕਰਨ ਬਾਰੇ ਪਤਾ ਚੱਲਣ 'ਤੇ ਸ਼ਖਸ ਉਸ ਨੂੰ ਆਨਲਾਈਨ ਪਰੇਸ਼ਾਨ ਕਰ ਰਿਹਾ ਸੀ।ਉਹਨਾਂ ਨੇ ਦੱਸਿਆ,''ਉਸ ਨੇ ਫਰਜ਼ੀ ਫੇਸਬੁੱਕ, ਆਈ.ਡੀ. ਨਾਲ ਪੀੜਤਾ ਦੇ ਇਤਰਾਜ਼ਯੋਗ ਵੀਡੀਓ ਉਸ ਦੇ ਪਿਤਾ ਅਤੇ ਭੈਣ ਨੂੰ ਭੇਜ ਦਿੱਤੇ।'' ਉਹਨਾਂ ਨੇ ਅੱਗੇ ਦੱਸਿਆ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਹ ਇਸ ਫਰਜ਼ੀ ਫੇਸਬੁੱਕ ਆਈ.ਡੀ. ਦੀ ਵਰਤੋਂ ਕਰਦਾ ਸੀ ਅਤੇ ਉਸ ਤੋਂ ਅਸ਼ਲੀਲ ਅਤੇ ਇਤਹਾਜ਼ਯੋਗ ਸੰਦੇਸ਼ ਭੇਜਦਾ ਸੀ। ਵਕੀਲ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਦੋਸ਼ੀ ਦਾ ਲੈਪਟਾਪ, ਇਕ ਮੋਬਾਇਲ ਫੋਨ, ਇਕ ਟੈਬਲੇਟ ਅਤੇ ਇਕ ਇੰਟਰਨੈੱਟ ਉਪਕਰਨ ਜ਼ਬਤ ਕਰ ਕੇ ਉਹਨਾਂ ਵਿਚੋਂ ਸਾਰਾ ਡਾਟਾ ਬਰਾਮਦ ਕਰ ਲਿਆ ਹੈ।


author

Vandana

Content Editor

Related News