ਭਾਰਤ ''ਚ ਜਿੱਥੇ ਲਾਕਡਾਊਨ, ਲਹਿੰਦੇ ਪੰਜਾਬ ''ਚ ਹਾਲਾਤ ਬੇਕਾਬੂ ਹੋਣ ਦਾ ਸੰਕਟ

03/23/2020 6:34:22 PM

ਇਸਲਾਮਾਬਾਦ : ਭਾਰਤ ਦੇ ਪੰਜਾਬ ਵਿਚ ਜਿੱਥੇ ਕਰਫਿਊ ਲਗਾ ਦਿੱਤਾ ਗਿਆ ਹੈ, ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਉੱਥੇ ਹੀ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਦੇ ਪੰਜਾਬ ਵਿਚ ਰੌਲਾ ਭਾਵੇਂ ਘੱਟ ਹੈ ਪਰ ਸੰਕਟ ਵਧਦਾ ਸਾਫ ਨਜ਼ਰ ਆ ਰਿਹਾ ਹੈ।

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬਲੋਚਿਸਤਾਨ ਦੇ ਦੱਖਣ-ਪੂਰਬੀ ਸੂਬੇ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ। ਇਸ ਨਾਲ, ਪਾਕਿ ਵਿਚ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ ਅਤੇ ਕੋਰੋਨਾ ਕਾਰਨ 803 ਲੋਕ ਇਨਫੈਕਟਡ ਹਨ। ਕੋਰੋਨਾ ਕਾਰਨ ਸਭ ਤੋਂ ਵੱਧ ਮਾਮਲੇ ਸਿੰਧ ਵਿਚ ਹਨ।

ਉੱਥੇ ਹੀ, ਸਿੰਧ ਤੋਂ ਬਾਹਰ ਸਭ ਤੋਂ ਬੁਰੀ ਸਥਿਤੀ ਲਹਿੰਦੇ ਪੰਜਾਬ ਦੀ ਹੈ। ਇੱਥੇ 225 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਖੈਬਰ ਪਖਤੂਨਖਵਾ ਵਿਚ 31 ਅਤੇ ਇਸਲਾਮਾਬਾਦ ਵਿਚ 11 ਮਾਮਲੇ ਸਾਹਮਣੇ ਆਏ ਹਨ। ਸਿੰਧ ਵਿਚ 352 ਮਾਮਲੇ ਦਰਜ ਹੋਏ ਹਨ। ਬਲੋਚਿਸਤਾਨ ਵਿਚ 108 ਅਤੇ ਇਸਲਾਮਾਬਾਦ ਵਿਚ 15 ਲੋਕ ਇਨਫੈਕਟਡ ਹਨ। ਸਿੰਧ ਦੇ 11 ਮਾਮਲਿਆਂ ਵਿਚੋਂ 7 ਰਾਜਧਾਨੀ ਕਰਾਚੀ ਦੇ ਹਨ। ਪਾਕਿਸਤਾਨ ਵਿਚ ਤਾਜ਼ਾ ਮੌਤ 65 ਸਾਲਾ ਵਿਅਕਤੀ ਦੀ ਹੋਈ ਹੈ, ਜਿਸ ਦਾ ਕੋਇਟਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਲ ਖਾਨ ਦਾ ਕਹਿਣਾ ਹੈ ਕਿ ਸੂਬੇ ਵਿਚ ਡਾਕਟਰੀ ਯੰਤਰਾਂ ਦੀ ਘਾਟ ਹੈ। 
ਇੱਥੇ ਖਾਸ ਗੱਲ ਇਹ ਵੀ ਹੈ ਕਿ ਭਾਰਤ ਦੀ ਤਰ੍ਹਾਂ ਜਾਗਰੂਕਤਾ ਫੈਲਾਉਣ ਲਈ ਪਾਕਿਸਤਾਨ ਦੀ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ. ਟੀ. ਏ.) ਨੇ ਵੀ ਮੋਬਾਇਲ ਫੋਨਾਂ ਦੇ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿੰਗਬੈਕ ਟੋਨ 'ਤੇ ਕੋਵਿਡ ਨਾਲ ਸਬੰਧਤ ਸੰਦੇਸ਼ ਚਲਾਉਣ। 
 


Lalita Mam

Content Editor

Related News