ਪਾਕਿਸਤਾਨ ’ਚ ਫੁੱਟਿਆ ਕੋਰੋਨਾ ਬੰਬ, 26 ਸ਼ਹਿਰਾਂ ’ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ

03/31/2021 6:01:45 PM

ਇਸਲਾਮਾਬਾਦ: ਪਾਕਿਸਤਾਨ ’ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਚੱਲਦੇ ਇੱਥੇ ਮਿ੍ਰਤਕਾਂ ਦੀ ਗਿਣਤੀ ’ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਮੰਗਵਾਰ ਨੂੰ ਪਾਕਿਸਤਾਨ ’ਚ ਤਿੰਨ ਮਹੀਨੇ ਬਾਅਦ ਇਕ ਦਿਨ ’ਚ 100 ਲੋਕਾਂ ਦੀ ਕੋਰੋਨਾ ਦੇ ਚੱਲਦੇ ਮੌਤ ਹੋਈ। ਇਸ ਤੋਂ ਪਹਿਲਾਂ ਆਖਰੀ ਵਾਰ ਪਾਕਿਸਤਾਨ ’ਚ 23 ਦਸੰਬਰ 2020 ਨੂੰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰਸ ( NCOC ) ਦੀ ਅਧਿਕਾਰਕ ਵੈਬਸਾਈਟ ’ਤੇ ਉਪਲੱਬਧ ਕਰਾਏ ਗਏ। ਆਂਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਲਗਭਗ 100 ਲੋਕਾਂ ਨੇ ਕੋਰੋਨਾ ਨਾਲ ਆਪਣੀ ਜਾਨ ਗਵਾਉਣ ਦੇ ਬਾਅਦ ਇੱਥੇ ਮਿ੍ਤਕਾਂ ਦੀ ਗਿਣਤੀ 14,300 ਹੋ ਗਈ ਹੈ।

NCOC ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ 26 ਸ਼ਹਿਰਾਂ ਨੂੰ ਅੱਠ ਫੀਸਦੀ ਸਕਰਾਤਮਕ ਅਨੁਪਾਤ ਦੇ ਨਾਲ ਸਭ ਤੋਂ ਵੱਧ ਸੰਵੇਦਨਸ਼ੀਲ ਸ਼ਹਿਰਾਂ ਦੇ ਰੂਪ ’ਚ ਪਛਾਣਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਾਅਦ ਰਾਸ਼ਟਰਪਤੀ ਆਰਿਫ ਅਲਵੀ ਅਤੇ ਰੱਖਿਆ ਮੰਤਰੀ ਪਰਵੇਜ ਖਟਕ ਵੀ ਕੋਰੋਨਾ ਦੀ ਲਪੇਟ ’ਚ ਹਨ। ਇਕ ਉਮਰ ਅਤੇ ਲਿੰਗ ਵਿਤਰਨ ਚਾਰਟ ਤੋਂ ਪਤਾ ਚੱਲਿਆ ਕਿ ਪਾਕਿਸਤਾਨ ’ਚ 20 ਤੋਂ 40 ਸਾਲ ਦੀ ਉਮਰ ਦੇ ਲੋਕ (ਕੋਵਿਡ-19) ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਿਕ ਮਿ੍ਰਤਕਾਂ ’ਚ 60 ਸਾਲ ਤੋਂ ਵੱਧ ਉਮਰ ਦੇ ਸ਼ਾਮਲ ਹਨ।

ਇਸ ’ਚ ਸਿਹਤ ’ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਵ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਾਂਤਾ ਤੋਂ ਟੀਕਾ ਖਰੀਦਣ ਦੀ ਅਪੀਲ ਕੀਤੀ ਹੈ। ਅੱਠ ਫੀਸਦੀ ਸਕਰਾਤਮਕ ਦਰ ਦੀ ਰਿਪੋਰਟ ਵਾਲੇ 26 ਸ਼ਹਿਰਾਂ ’ਚ ਇਸਲਾਮਾਬਾਦ, ਲਾਹੌਰ, ਰਾਵਲਪਿੰਡੀ, ਪੇਸ਼ਾਵਰ, ਸਵਾਤ ਆਦਿ ਸ਼ਾਮਲ ਹਨ।

ਦੱਸ ਦੇਈਏ ਕਿ ਦੇਸ਼ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਸਿਹਤ ਵਿਗਿਆਨ ਚਿੰਤਤ ਹੈ। ਦੇਸ਼ ’ਚ ਹੁਣ ਤੱਕ 6,63,200 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਲਾਗ ਦੇ ਵੱਧਦੇ ਮਾਮਲਿਆਂ ਦੇ ਕਾਰਨ ਸਰਕਾਰ ਬੇਹਾਲ ਹੋ ਚੁੱਕੀ ਹੈ। ਵੈਕਸੀਨੇਸ਼ਨ ਦੀ ਹੋਲੀ ਰਫ਼ਤਾਰ ਵੀ ਸਰਕਾਰ ਦੇ ਅੱਗੇ ਚੁਣੌਤੀਆਂ ਪੈਦਾ ਕਰ ਰਹੀ ਹੈ। ਇਮਰਾਨ ਖ਼ਾਨ ਦੀ ਸਰਕਾਰ ਵੈਕਸੀਨੇਸ਼ਨ ਦੇ ਲਈ ਚੀਨ ਦੇ ਭਰੋਸਾ ਬੈਠੀ ਹੋਈ ਹੈ। ਇਸ ਨੇ ਬੀਜਿੰਗ ਨਾਲ ਵੈਕਸੀਨ ਨੂੰ ਲੈ ਕੇ ਸਮਝੌਤਾ ਕੀਤਾ ਹੈ।


Shyna

Content Editor

Related News