ਪਾਕਿਸਤਾਨ ''ਚ ਕੋਰੋਨਾ ਵਾਇਰਸ ਦੇ 2,752 ਨਵੇਂ ਮਾਮਲੇ, ਕੁੱਲ ਮਾਮਲਿਆਂ ਦੀ ਗਿਣਤੀ 2,46351 ਹੋਈ

Saturday, Jul 11, 2020 - 01:46 PM (IST)

ਪਾਕਿਸਤਾਨ ''ਚ ਕੋਰੋਨਾ ਵਾਇਰਸ ਦੇ 2,752 ਨਵੇਂ ਮਾਮਲੇ, ਕੁੱਲ ਮਾਮਲਿਆਂ ਦੀ ਗਿਣਤੀ 2,46351 ਹੋਈ

ਇਸਲਾਮਾਬਾਦ- ਪਾਕਿਸਤਾਨ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,752 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਪੀੜਤਾਂ ਦੀ ਕੁੱਲ ਗਿਣਤੀ 2,46,351 ਹੋ ਗਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਨਫੈਕਸ਼ਨ ਕਾਰਨ 65 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 5,123 ਹੋ ਗਈ ਹੈ। ਮੰਤਰਾਲੇ ਨੇ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਦਰ 'ਚ ਵੀ ਸੁਧਾਰ ਹੋਣ ਦੀ ਜਾਣਕਾਰੀ ਦਿੱਤੀ, ਜਿੱਥੇ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ 1,53,134 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਨਫੈਕਸ਼ਨ ਦੇ ਸਭ ਤੋਂ ਵੱਧ 1,02,368 ਮਾਮਲੇ ਸਿੰਧ 'ਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੰਜਾਬ 'ਚ 85,991, ਖੈਬਰ-ਪਖਤੂਨਖਵਾ 'ਚ 29,775, ਇਸਲਾਮਾਬਾਦ 'ਚ 13,927, ਬਲੂਚਿਸਤਾਨ 'ਚ 11,128, ਗਿਲਗਿਤ-ਬਾਲਿਤਸਤਾਨ 'ਚ 1,630 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 1,532 ਮਾਮਲੇ ਹਨ। 

ਦੇਸ਼ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਸੰਬੰਧੀ ਕੁੱਲ 15,28,427 ਲੋਕਾਂ ਦੀ ਜਾਂਚਹੋਈ ਹੈ, ਜਿਨ੍ਹਾਂ 'ਚੋਂ ਪਿਛਲੇ 24 ਘੰਟਿਆਂ 'ਚ ਹੋਈਆਂ 23,569 ਜਾਂਚਾਂ ਵੀ ਸ਼ਾਮਲ ਹਨ। ਇਸ ਵਿਚ ਸਿਹਤ ਸੰਕਟ ਦੇ ਮੱਦੇਨਜ਼ਰ, ਨੈਸ਼ਨਲ ਕਮਾਂਡ ਐਂਡ ਕੰਟਰੋਲ ਸੈਂਟਰ (ਐੱਨ.ਓ.ਸੀ.ਸੀ.) ਨੇ ਆਉਣ ਵਾਲੀ ਈਦ-ਉਲ-ਜੁਹਾ ਲਈ ਪੂਰੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਜਦੋਂ ਕੁਰਬਾਨੀ ਲਈ ਜਾਨਵਰਾਂ ਨੂੰ ਵੇਚਣ ਲਈ ਦੇਸ਼ ਭਰ 'ਚ ਮਵੇਸ਼ੀ ਬਜ਼ਾਰ ਲੱਗਣਗੇ। ਐੱਨ.ਓ.ਸੀ.ਸੀ. ਨੇ ਇਸ ਮਹੀਨੇ ਦੇ ਅੰਤ 'ਚ ਈਦ-ਉਲ-ਜੁਹਾਨ ਦੌਰਾਨ ਵਿਸ਼ੇਸ਼ ਸਮੇਂ-ਮਿਆਦ ਲਈ ਸ਼ਹਿਹਾਂ ਦੇ ਬਾਹਰੀ ਇਲਾਕਿਆਂ 'ਚ ਮਵੇਸ਼ੀ ਬਜ਼ਾਰ ਲਗਾਉਣ, ਜਾਨਵਰਾਂ ਨੂੰ ਵੇਚਣ ਵਾਲਿਆਂ ਦੀ ਜ਼ਰੂਰੀ ਜਾਂਚ ਕਰਨ ਅਤੇ ਉਲੇਮਾਵਾਂ (ਮੁਸਲਿਮ ਵਿਦਵਾਨਾਂ) ਨੂੰ ਮਾਨਕ ਸੰਚਾਲਨ ਪ੍ਰਕਿਰਿਆ ਦੇ ਅਮਲ 'ਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ।


author

DIsha

Content Editor

Related News