ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 136 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 3,229 ਹੋਈ

Friday, Jun 19, 2020 - 05:25 PM (IST)

ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 136 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 3,229 ਹੋਈ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 136 ਲੋਕਾਂ ਦੀ ਮੌਤ ਦੇ ਨਾਲ ਹੀ ਦੇਸ਼ ਵਿਚ ਮੌਤਾਂ ਦਾ ਅੰਕੜਾ 3,229 ਹੋ ਗਿਆ। ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਵਿਡ-19 ਦੇ 4,944 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨਫੈਕਸ਼ਨ ਦੇ ਮਾਮਲੇ ਵੱਧ ਕੇ 1,65,062 ਹੋ ਗਏ। ਹੁਣ ਤੱਕ ਦੇਸ਼ ਵਿਚ 61,383 ਲੋਕ ਠੀਕ ਹੋ ਚੁੱਕੇ ਹਨ।

ਅੰਕੜਿਆਂ ਅਨੁਸਾਰ ਕੋਵਿਡ-19 ਦੇ 61,678 ਮਾਮਲੇ ਪੰਜਾਬ ਵਿਚ, ਸਿੰਧ ਵਿਚ 62,269, ਖੈਬਰ ਪਖਤੂਨਖਵਾ ਵਿਚ 20,182, ਇਸਲਾਮਾਬਾਦ ਵਿਚ 9,941, ਬਲੂਚਿਸਤਾਨ ਵਿਚ 8,998 ਗਿਲਗਿਤ ਬਲਤੀਸਤਾਨ ਵਿਚ 1,225 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 769 ਮਾਮਲੇ ਹਨ।  ਮੰਤਰਾਲਾ ਨੇ ਦੱਸਿਆ ਕਿ 136 ਹੋਰ ਲੋਕਾਂ ਦੀ ਮੌਤ ਦੇ ਬਾਅਦ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 3,229 ਹੋ ਗਈ ਹੈ। ਉਸ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਕੁੱਲ 10,11, 106 ਲੋਕਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 28,824 ਲੋਕਾਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ।


author

cherry

Content Editor

Related News