ਪਾਕਿ : ਈਦ ਮੌਕੇ ਦੋ ਗੁਟਾਂ 'ਚ ਝੜਪ , 10 ਲੋਕਾਂ ਦੀ ਮੌਤ

Thursday, Jun 06, 2019 - 12:36 PM (IST)

ਪਾਕਿ : ਈਦ ਮੌਕੇ ਦੋ ਗੁਟਾਂ 'ਚ ਝੜਪ , 10 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੁੱਧਵਾਰ ਨੂੰ ਈਦ ਦੀ ਨਮਾਜ਼ ਦੇ ਬਾਅਦ ਦੋ ਵਿਰੋਧੀ ਗੁੱਟਾਂ ਨੇ ਇਕ-ਦੂਜੇ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਇਹ ਘਟਨਾ ਮੁਲਤਾਨ ਜ਼ਿਲੇ ਦੀ ਜਲਾਲਪੁਰ ਪੀਰਵਾਲਾ ਤਹਿਸੀਲ ਵਿਚ ਵਾਪਰੀ। 

ਜੀਓ ਨਿਊਜ਼ ਦੀ ਖਬਰ ਮੁਤਾਬਕ ਇਕ ਝਗੜੇ ਦੇ ਬਾਅਦ ਦੋਵੇਂ ਸਮੂਹ ਗੋਲੀਬਾਰੀ ਕਰਨ ਲੱਗੇ। ਸੂਤਰਾਂ ਮੁਤਾਬਕ ਇਕ ਸਮੂਹ ਦੇ ਲੋਕ ਈਦ ਦੀ ਨਮਾਜ਼ ਦੇ ਬਾਅਦ ਜਦੋਂ ਆਪਣੇ ਘਰ ਪਰਤ ਰਹੇ ਸਨ ਤਾਂ ਦੂਜੇ ਸਮੂਹ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਘਟਨਾ 'ਤੇ ਮੁਲਤਾਨ ਦੇ ਖੇਤਰੀ ਪੁਲਸ ਅਧਿਕਾਰੀ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਖੇਤਰੀ ਪੁਲਸ ਅਧਿਕਾਰੀ ਨੂੰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।


author

Vandana

Content Editor

Related News