ਪਾਕਿ : ਈਸਾਈ ਬੀਬੀ ਅਤੇ ਉਸ ਦੇ ਪੁੱਤਰ ਦੀ ਮੋਬ ਲਿਚਿੰਗ, ਸਰਕਾਰ ਮੌਨ

Wednesday, Nov 11, 2020 - 06:00 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਵਾਰ ਫਿਰ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਗੁਜਰਾਂਵਾਲਾ ਵਿਚ ਈਸਾਈ ਭਾਈਚਾਰੇ ਦੀ ਇਕ ਬੀਬੀ ਅਤੇ ਉਸ ਦੇ ਪੁੱਤਰ ਦੇ ਨਾਲ ਭੀੜ ਨੇ ਮੋਬ ਲਿਚਿੰਗ ਕੀਤੀ ਗਈ ਮਤਲਬ ਭੀੜ ਵੱਲੋਂ ਕੁੱਟ-ਕੁੱਟ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਪਾਕਿਸਤਾਨ ਵਿਚ ਇਕ ਹਫਤੇ ਵਿਚ ਇਹ ਦੂਜੀ ਘਟਨਾ ਹੈ, ਜਿਸ ਵਿਚ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਦੇ ਨਾਲ ਹੀ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ 'ਤੇ ਹੋਣ ਵਾਲਾ ਅੱਤਿਆਚਾਕ ਸਾਰਿਆਂ ਦੇ ਸਾਹਮਣੇ ਆ ਗਿਆ  ਹੈ।

ਪੜ੍ਹੋ ਇਹ ਅਹਿਮ ਖਬਰ-  ਤਸਮਾਨੀਆ ਨੇ ਯੋਜਨਾ ਤੋਂ ਪਹਿਲਾਂ ਵਿਕਟੋਰੀਆ ਲਈ ਖੋਲ੍ਹੀਆਂ ਸਰਹੱਦਾਂ 

ਘੱਟ ਗਿਣਤੀ ਭਾਈਚਾਰੇ 'ਤੇ ਹਮਲੇ
ਗੁਜਰਾਂਵਾਲਾ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਆਉਂਦਾ ਹੈ। ਇੱਥੇ ਇਕ ਈਸਾਈ ਬੀਬੀ ਯਾਸਮਿਨ ਅਤੇ ਉਸ ਦੇ ਪੁੱਤਰ ਉਸਮਾਨ ਮਸੀਹ ਨੂੰ ਭੀੜ ਨੇ ਮਾਰ ਦਿੱਤਾ। ਭੀੜ ਨੂੰ ਮੁਹੰਮਦ ਹਸਨ ਨਾਮਕ ਸ਼ਖਸ ਉਕਸਾਉਣ ਦਾ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਬੀ ਅਤੇ ਉਸ ਦੇ ਪੁੱਤਰ ਨੂੰ ਈਸ਼ਨਿੰਦਾ ਦੇ ਦੋਸ਼ਾਂ ਦੇ ਕਾਰਨ ਮਾਰਿਆ ਗਿਆ।

 

ਫਿਲਹਾਲ ਇਸ ਘਟਨਾ 'ਤੇ ਨਾ ਤਾਂ ਹੁਣ ਤੱਕ ਪਾਕਿਸਤਾਨ ਦੀ ਮੀਡੀਆ ਵੱਲੋਂ ਕਈ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਸੂਬਾਈ ਸਰਕਾਰ ਵੱਲੋਂ ਕੁਝ ਕਿਹਾ ਗਿਆ ਹੈ।

 

ਪਿਛਲੇ ਦਿਨੀਂ ਇੱਥੇ 13 ਸਾਲ ਦੀ ਇਕ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ।ਬੱਚੀ ਈਸਾਈ ਭਾਈਚਾਰੇ ਦੀ ਸੀ ਅਤੇ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਸੀ। ਉਸ ਦੇ ਬਾਅਦ ਉਸ ਦਾ ਵਿਆਹ ਇਕ ਬਜ਼ੁਰਗ ਵਿਅਕਤੀ ਨਾਲ ਕਰਾ ਦਿੱਤਾ ਗਿਆ।


Vandana

Content Editor

Related News