ਸਿਆਲਕੋਟ ਵਰਗੀਆਂ ਘਟਨਾਵਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪਾਕਿਸਤਾਨੀ ਫੌਜ

Thursday, Dec 09, 2021 - 12:29 AM (IST)

ਸਿਆਲਕੋਟ ਵਰਗੀਆਂ ਘਟਨਾਵਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪਾਕਿਸਤਾਨੀ ਫੌਜ

ਇਸਲਾਮਾਬਾਦ-ਪਾਕਿਸਤਾਨੀ ਫੌਜ ਦੀ ਸਿਖਰਲੀ ਲੀਡਰਸ਼ਿਪ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਸ਼੍ਰੀਲੰਕਾਈ ਨਾਗਰਿਕਾਂ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਵਾਲੀਆਂ ਘਟਨਾਵਾਂ ਨੂੰ 'ਕਦੇ ਬਰਦਾਸ਼ਤ' ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਦੇਸ਼ ਤੋਂ ਅੱਤਵਾਦ ਅਤੇ ਕੱਟੜਪੰਥ ਦੇ ਰੂਪਾਂ ਨੂੰ ਖਤਮ ਕਰਨ ਦੀ ਲੋੜ ਨੂੰ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ : WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ 'ਚ ਕੋਵਿਡ-19 ਦੇ ਮਾਮਲਿਆਂ 'ਚ ਆਈ ਕਮੀ

ਪਾਕਿਸਤਾਨ ਦੇ ਪੰਜਾਬ ਸੂਬੇ 'ਚ ਕੱਟੜਪੰਥੀ ਇਸਲਾਮਿਸਟ ਪਾਰਟੀ ਦੇ ਸਮਰਥਕਾਂ ਨੇ ਇਕ ਕੱਪੜਾ ਫੈਕਟਰੀ ਦੇ ਅਧਿਕਾਰੀ ਸ਼੍ਰੀਲੰਕਾਈ ਨਾਗਰਿਕ ਪ੍ਰਿਯੰਤਾ ਕੁਮਾਰਾ ਦਿਆਵਦਾਨਾ (49) ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਲਾਸ਼ ਨੂੰ ਸਾੜ੍ਹ ਦਿੱਤਾ ਸੀ। ਪਾਰਟੀ ਦੇ ਸਮਰਥਕਾਂ ਨੇ ਹੀ ਫੈਕਟਰੀ 'ਤੇ ਹਮਲਾ ਕੀਤਾ ਸੀ। ਇਸ ਘਟਨਾ ਦੀ ਸ਼੍ਰੀਲੰਕਾ ਅਤੇ ਪਾਕਿਸਤਾਨੀ ਨੇਤਾਵਾਂ ਨੇ ਵਿਆਪਕ ਨਿੰਦਾ ਕੀਤੀ ਸੀ। ਪਾਕਿਸਤਾਨ ਦੇ ਅਧਿਕਾਰੀਆਂ ਨੇ ਘਟਨਾ ਦੇ ਸੰਬੰਧ 'ਚ 800 ਤੋਂ ਜ਼ਿਆਦਾ ਲੋਕਾਂ 'ਤੇ ਅੱਤਵਾਦ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ 118 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ 'ਚ 13 ਮੁੱਖ ਦੋਸ਼ੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੋਵਿਡ ਬੂਸਟਰ ਤੋਂ ਓਮੀਕ੍ਰੋਨ ਵਿਰੁੱਧ ਮਿਲਦੀ ਹੈ ਸੁਰੱਖਿਆ : ਫਾਈਜ਼ਰ

ਫੌਜ ਨੇ ਇਕ ਬਿਆਨ 'ਚ ਕਿਹਾ ਕਿ ਸਿਆਲਕੋਟ 'ਚ ਘਿਨਾਉਣੇ ਕਤਲ ਦੀ ਘਟਨਾ ਨੂੰ ਧਿਆਨ 'ਚ ਰੱਖਦੇ ਹੋਏ, ਮੰਚ ਸਪੱਸ਼ਟ ਰੂਪ ਨਾਲ ਅਜਿਹੇ ਤੱਤਾਂ ਨੂੰ ਕਦੇ ਬਰਦਾਸ਼ਤ ਨਾ ਕਰਨ ਦਾ ਵਾਅਦਾ ਕਰਦਾ ਹੈ ਤਾਂ ਕਿ ਦੇਸ਼ ਤੋਂ ਕੱਟੜਵਾਦ ਅਤੇ ਅੱਤਵਾਦ ਦਾ ਖਾਤਮਾ ਕੀਤਾ ਜਾ ਸਕੇ। ਬੁੱਧਵਾਰ ਨੂੰ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਰਾਵਲਪਿੰਡੀ 'ਚ ਜਨਰਲ ਹੈੱਡਕੁਆਰਟਰ 'ਚ ਆਯੋਜਿਤ 245ਵੇਂ ਕੋਰ ਕਮਾਂਡਰ ਸੰਮੇਲਨ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News