PoK ''ਚ ਅੱਤਵਾਦੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਰਹੀ ਹੈ ਪਾਕਿਸਤਾਨੀ ਫ਼ੌਜ
Saturday, Sep 12, 2026 - 04:18 AM (IST)
ਗੁਰਦਾਸਪੁਰ (ਵਿਨੋਦ)- ਭਾਰਤੀ ਸੁਰੱਖਿਆ ਏਜੰਸੀਆਂ ਨੂੰ ਮਿਲੇ ਇਨਪੁਟਸ ਮੁਤਾਬਕ, ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 50 ਤੋਂ 60 ਅੱਤਵਾਦੀਆਂ ਨੂੰ ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਸਰਵਿਸਿਜ਼ ਗਰੁੱਪ ਨਾਲ ਪੀ. ਓ. ਕੇ. ਵਿਚ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਉੜੀ ਅਤੇ ਕੇਰਨ ਸੈਕਟਰ ਦੇ ਨੇੜੇ ਅੱਤਵਾਦੀ ਗਤੀਵਿਧੀਆਂ ਦਰਮਿਆਨ ਐੱਲ. ਓ. ਸੀ. ’ਤੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੇ ਹਮਲਿਆਂ ਦੀ ਸੰਭਾਵਨਾ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਨੇ ਇਸ ਇਨਪੁਟ ਦੀ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਮਾਨਸੇਹਰਾ ਖੇਤਰ ਵਿਚ ਇਕ ਅਸਥਾਈ ਸਿਖਲਾਈ ਕੈਂਪ ਵੀ ਬਣਾਇਆ ਜਾ ਰਿਹਾ ਹੈ। ਉਥੇ ਲਗਭਗ 80 ਜਿਹਾਦੀ ਮੌਜੂਦ ਹਨ, ਜਿਨ੍ਹਾਂ ਵਿਚ 50-60 ਅੱਤਵਾਦੀ ਅਤੇ ਲਗਭਗ 20 ਕਮਾਂਡੋ ਸ਼ਾਮਲ ਹਨ। ਆਈ. ਐੱਸ. ਆਈ. ਪਾਕਿਸਤਾਨੀ ਪੰਜਾਬ ਅਤੇ ਹੋਰ ਹਿੱਸਿਆਂ ਤੋਂ ਨਵੇਂ ਅੱਤਵਾਦੀਆਂ ਦੀ ਭਰਤੀ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ।
