ਪਾਕਿ ਫੌਜ ਨੇ ਉਸ ਨੂੰ ‘ਸਿਆਸਤ ’ਚ ਘਸੀਟਣ’ ਨੂੰ ਲੈ ਕੇ ਆਲੋਚਕਾਂ ਨੂੰ ਕਹੀ ਇਹ ਗੱਲ
Sunday, May 08, 2022 - 11:35 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੀ ਤਾਕਤਵਰ ਫੌਜ ਨੇ ਐਤਵਾਰ ਨੂੰ ਇਸ ਦੇ ਆਲੋਚਕਾਂ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਦੀ ਫੌਜ ’ਤੇ ਚਿੱਕੜ ਸੁੱਟਣ ਤੋਂ ਪ੍ਰਹੇਜ਼ ਕਰਨ। ਇਸ ਦੇ ਨਾਲ ਹੀ ਫੌਜ ਨੇ ਇਮਰਾਨ ਖਾਨ ਸਰਕਾਰ ਨੂੰ ਪਿਛਲੇ ਮਹੀਨੇ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ‘ਸਿਆਸਤ ’ਚ ਘਸੀਟਣ’ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ 69 ਸਾਲਾ ਖਾਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਖਾਨ ਨੇ ਵਿਰੋਧੀ ਪਾਰਟੀਆਂ ਵੱਲੋਂ ਬੇਭਰੋਸਗੀ ਮਤਾ ਲਿਆਉਣ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਇਸ ਦੇ ਪਿੱਛੇ ਅਮਰੀਕਾ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਪਾਕਿਸਤਾਨੀ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਕੁਝ ਸਿਆਸਤਦਾਨਾਂ, ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਸੰਸਥਾ ਤੇ ਇਸ ਦੀ ਲੀਡਰਸ਼ਿਪ ਨੂੰ ਸਿਆਸੀ ਮਾਮਲਿਆਂ ਵਿੱਚ ਧੱਕਣ ਦੀਆਂ ਕੋਸ਼ਿਸ਼ਾਂ ਬੇਹੱਦ ਨੁਕਸਾਨਦੇਹ ਹਨ। ਫੌਜ ਨੇ ਅੱਗੇ ਕਿਹਾ ਕਿ ਬੇਬੁਨਿਆਦ, ਅਪਮਾਨਜਨਕ ਤੇ ਭੜਕਾਊ ਬਿਆਨਾਂ ਅਤੇ ਟਿੱਪਣੀਆਂ ਦਾ ਇਹ ਅਭਿਆਸ ਬੇਹੱਦ ਨੁਕਸਾਨਦੇਹ ਹੈ।
ਇਹ ਵੀ ਪੜ੍ਹੋ : ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਿਰਾਓ ਦਾ ਐਲਾਨ, 15 ਨੂੰ ਸੂਬਾ ਪੱਧਰੀ ਰੋਸ ਰੈਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ