ਅਗਲੀਆਂ ਚੋਣਾਂ ’ਚ ‘ਸਿਆਸੀ ਇੰਜੀਨੀਅਰਿੰਗ’ ਨਾ ਕਰੇ ਪਾਕਿ ਫ਼ੌਜ : ਇਮਰਾਨ ਖ਼ਾਨ
Monday, Jan 09, 2023 - 10:19 PM (IST)

ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਫ਼ੌਜ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਆਮ ਚੋਣਾਂ ਵਿਚ ‘ਸਿਆਸੀ ਇੰਜੀਨੀਅਰਿੰਗ’ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੀ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਮੌਜੂਦਾ ਆਰਥਿਕ ਦਲਦਲ ’ਚੋਂ ਬਾਹਰ ਕੱਢ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਅਜਬ-ਗ਼ਜ਼ਬ : ਇਥੇ ਪਰਿਵਾਰ ਤੇ ਨੌਕਰੀ ਤੋਂ ਤੰਗ ਆ ਕੇ ‘ਗ਼ਾਇਬ’ ਹੋ ਜਾਂਦੇ ਨੇ ਲੋਕ
ਕਰਾਚੀ ’ਚ ਆਯੋਜਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.)ਪਾਰਟੀ ਦੇ ਮਹਿਲਾ ਸੰਮੇਲਨ ਨੂੰ ਐਤਵਾਰ ਲਾਹੌਰ ਦੇ ਜਮਾਂ ਪਾਰਕ ਸਥਿਤ ਆਪਣੇ ਰਿਹਾਇਸ਼ ਤੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਖ਼ਾਨ ਨੇ ਇਕ ਵਾਰ ਫਿਰ ਸਾਬਕਾ ਫ਼ੌਜ ਮੁਖੀ ਜਨਰਲ ਬਾਜਵਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਤੋਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਅਤੇ ਪਾਕਿਸਤਾਨ ਸਾਹਮਣੇ ਪੈਦਾ ਸਿਆਸੀ ਤੇ ਆਰਥਿਕ ਸੰਕਟ ਲਈ ਵੀ ਉਹੀ ਜ਼ਿੰਮੇਵਾਰ ਹਨ।ਖ਼ਾਨ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਅਗਲੀਆਂ ਆਮ ਚੋਣਾਂ ਵਿਚ ‘ਸਿਆਸੀ ਇੰਜੀਨੀਅਰਿੰਗ’ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫ਼ੌਜ ਨੂੰ ਅਜਿਹੀ ਗ਼ਲਤੀ ਕਰਨ ਤੋਂ ਬਚਣਾ ਚਾਹੀਦਾ ਹੈ।