ਪਾਕਿ ਫੌਜ ਦਾ ਹੈਲੀਕਾਪਟਰ ਕਰੈਸ਼, ਚਾਰ ਲੋਕਾਂ ਦੀ ਮੌਤ

Sunday, Dec 27, 2020 - 01:03 PM (IST)

ਇਮਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ ਬਾਲਟੀਸਤਾਨ ਦੇ ਮਿੰਨੀਮਾਰਗ ਖੇਤਰ ਵਿਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ ਘੱਟੋ ਘੱਟ 4 ਪਾਕਿਸਤਾਨੀ ਸੈਨਾ ਦੇ ਜਵਾਨ ਮਾਰੇ ਗਏ। ਪਾਕਿਸਤਾਨੀ ਸੈਨਾ ਦੇ ਬਿਆਨ ਦੇ ਮੁਤਾਬਕ, ਹੈਲੀਕਾਪਟਰ ਗਿਲਗਿਤ ਬਾਲਟੀਸਤਾਨ ਦੇ ਮਿੰਨੀਮਾਰਗ ਖੇਤਰ ਵਿਚ ਇੱਕ ਹਾਦਸੇ ਦੀ ਨਿਕਾਸੀ ਦੀ ਕਾਰਵਾਈ ਦੌਰਾਨ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋਇਆ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਬਲੋਚਿਸਤਾਨ 'ਚ ਧਮਾਕਾ, ਦੋ ਦੀ ਮੌਤ ਤੇ 8 ਜ਼ਖਮੀ

ਫੌਜ ਨੇ ਪੁਸ਼ਟੀ ਕੀਤੀ ਕਿ ਦੋਵੇਂ ਪਾਇਲਟ- ਮੇਜਰ ਐਮ ਹੁਸੈਨ ਅਤੇ ਸਹਿ ਪਾਇਲਟ ਮੇਜਰ ਅਯਾਜ਼ ਹੁਸੈਨ, ਨਾਈਕ ਇੰਜ਼ੀਮਮ ਆਲਮ ਅਤੇ ਸਿਪਾਹੀ ਮੁਹੰਮਦ ਫਾਰੂਕ ਇਸ ਹਾਦਸੇ ਵਿਚ ਮਾਰੇ ਗਏ।ਫੌਜੀ ਹੈਲੀਕਾਪਟਰ ਇੱਕ ਸਿਪਾਹੀ ਅਬਦੁੱਲ ਕਦੀਰ ਦੀ ਲਾਸ਼ ਨੂੰ ਸਕਾਰਟੂ ਵਿਚ ਸਥਿਤ ਕੰਬਾਈਨਡ ਮਿਲਟਰੀ ਹਸਪਤਾਲ ਵਿਚੋਂ ਬਾਹਰ ਕੱਢ ਰਿਹਾ ਸੀ, ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਸੈਨਾ ਦੇ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਹੈਲੀਕਾਪਟਰ ਇਕ ਸੈਨਿਕ ਦੀ ਲਾਸ਼ ਲਿਜਾ ਰਿਹਾ ਸੀ ਜਿਸ ਦੀ ਬਰਫ਼ਬਾਰੀ ਵਿਚ ਫਸ ਕੇ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਏਸਤੋਰ ਜ਼ਿਲ੍ਹੇ ਦੇ ਉੱਤਰੀ ਮਿਨੀਮਾਰਗ ਖੇਤਰ ਵਿਚ ਤਕਨੀਕੀ ਖਰਾਬੀ ਦੇ ਕਾਰਨ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਮਿਲਟਰੀ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਪਾਇਲਟ, ਸਹਿ ਪਾਇਲਟ ਅਤੇ ਦੋ ਹੋਰ ਸੈਨਿਕ ਸ਼ਾਮਲ ਹਨ।
 


Vandana

Content Editor

Related News