ਪਾਕਿ ਫੌਜ ਮੁਖੀ ਨੇ ਫੌਜੀਆਂ ਨੂੰ ਕਿਹਾ— ਸਾਰੇ ਖਤਰਿਆਂ ਨੂੰ ਨਾਕਾਮ ਕਰਨ ਲਈ ਰਹੋ ਤਿਆਰ

01/24/2017 10:18:01 AM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਨੂੰ ਫੌਜੀਆਂ ਨੂੰ ਕਿਹਾ ਕਿ ਉਹ ਹਰ ਤਰ੍ਹਾਂ ਦੇ ਖਤਰਿਆਂ ਨੂੰ ਅਸਫਲ ਕਰਨ ਲਈ ਖੁਦ ਨੂੰ ਪੂਰੀ ਤਰ੍ਹਾਂ ਟਰੇਨਡ ਕਰਨ ਲੈਣ। ਬਾਜਵਾ ਮੁਲਤਾਨ ''ਚ ਸੀਨੀਅਰ ਫੌਜੀ ਫੋਰਸ ''ਸਟਰਾਈਕ ਕੋਰ'' ਦੇ ਜਵਾਨਾਂ ਨੂੰ ਸੰਬੋਧਿਤ ਕਰ ਰਹੇ ਸਨ। 
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਤਵਾਦ ਵਿਰੋਧੀ ਲੜਾਈ ਦੇ ਸਾਡੇ ਅਨੁਭਵ ਨੇ ਸਾਨੂੰ ਜੰਗ ਦੇ ਲਿਹਾਜ਼ ਨਾਲ ਮਜ਼ਬੂਤ ਬਣਾ ਦਿੱਤਾ ਹੈ ਅਤੇ ਜੋ ਕਿ ਮੁਹਿੰਮ ਸੰਬੰਧੀ ਤਿਆਰੀ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਫੌਜ ਦੁਨੀਆ ਵਿਚ ਸਭ ਤੋਂ ਵਧੀਆ ਹੈ। ਫੌਜ ਮੁਖੀ ਨੇ ਜੰਗ ਦੀ ਚੁਣੌਤੀ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਨਾਲ ਟਰੇਨਡ ਅਤੇ ਤਿਆਰ ਰਹਿਣ ਲਈ ਫੌਜੀਆਂ ਦੀ ਸਿਫਤ ਕੀਤੀ।

Tanu

News Editor

Related News