ਪਾਕਿਸਤਾਨ 'ਚ ਪਹਿਲੀ ਵਾਰ ਕੋਈ ਹਿੰਦੂ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਨਿਯੁਕਤ

Friday, Feb 25, 2022 - 06:09 PM (IST)

ਪਾਕਿਸਤਾਨ 'ਚ ਪਹਿਲੀ ਵਾਰ ਕੋਈ ਹਿੰਦੂ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਨਿਯੁਕਤ

ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ ਵਿਚ ਪਹਿਲੀ ਵਾਰ ਹਿੰਦੂ ਧਰਮ ਦੇ ਕਿਸੇ ਵਿਅਕਤੀ ਨੂੰ ਲੈਫਟੀਨੈਂਟ ਕਰਨਲ ਨਿਯੁਕਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਹਿੰਦੂ ਅਧਿਕਾਰੀ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨੀ ਫ਼ੌਜ ਮੀਡੀਆ ਵਿੰਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫ਼ੌਜ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸਿੰਧ ਸੂਬੇ ਦੇ ਥਾਰ ਜ਼ਿਲ੍ਹੇ ਦੇ ਰਹਿਣ ਵਾਲੇ ਕੈਲਾਸ਼ ਕੁਮਰ ਇਕ ਸ਼ਾਨਦਾਰ ਅਧਿਕਾਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਹਮਲੇ ਅਤੇ ਸਾਇਰਨ ਦੀਆਂ ਆਵਾਜ਼ਾਂ 'ਚ ਜੋੜੇ ਨੇ ਰਚਾਇਆ ਵਿਆਹ, ਕਿਹਾ- ਪੁਤਿਨ ਨੇ ਤੋੜ ਦਿੱਤੇ ਸੁਪਨੇ (ਤਸਵੀਰਾਂ)

ਮੇਜਰ ਤੋਂ ਕਰਨਲ ਬਣੇ ਕੈਲਾਸ਼ ਕੁਮਾਰ
ਪਾਕਿਸਤਾਨ ਦੇ ਸਮਾ ਨਿਊਜ਼ ਨੇ ਦੱਸਿਆ ਕਿ ਕੈਲਾਸ਼ ਕੁਮਾਰ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਹਿੰਦੂ-ਪਾਕਿਸਤਾਨੀ ਹਨ। ਉਹਨਾਂ ਦੇ ਰੈਂਕ ਨੂੰ ਮੇਜਰ ਤੋਂ ਲੈਫਨੀਨੈਂਟ ਕਰਨਲ ਵਿਚ ਅਪਗ੍ਰੇਡ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆਗਿਆ ਕਿ ਕੈਲਾਸ਼ ਕੁਮਾਰਪਾਕਿਸਤਾਨ ਫ਼ੌਜ ਅਕੈਡਮੀ ਤੋਂ ਪਾਸਆਊਟ ਹੋਏ ਹਨ। ਉਹ ਪਾਕਿਸਤਾਨੀ ਫ਼ੌਜ ਦੇ ਮੈਡੀਕਲ ਕਰੋ ਵਿਚ ਕੰਮ ਕਰ ਰਹੇ ਸਨ।


author

Vandana

Content Editor

Related News