ਭਾਰਤ ਤੋਂ ਡਰਦਿਆਂ ਪਾਕਿਸਤਾਨ ਨੇ ਕੀਤਾ ਐਲਾਨ, ਚੀਨ ਤੋਂ ਖਰੀਦੇਗਾ J-31 ਲੜਾਕੂ ਜਹਾਜ਼
Wednesday, Jan 03, 2024 - 04:27 PM (IST)
ਇਸਲਾਮਾਬਾਦ: ਭਾਰਤ ਦੀ ਨਵੀਂ ਰੱਖਿਆ ਪ੍ਰਣਾਲੀ ਤੋਂ ਡਰਿਆ ਪਾਕਿਸਤਾਨ ਇੱਕ ਵਾਰ ਫਿਰ ਚੀਨ ਦੀ ਸ਼ਰਨ ਵਿਚ ਹੈ। ਭਾਰਤ ਦੀ ਐਡਵਾਂਸਡ ਕੰਬੈਟ ਏਅਰਕ੍ਰਾਫਟ ਯੋਜਨਾ ਅਤੇ ਐੱਸ-400 ਰੱਖਿਆ ਪ੍ਰਣਾਲੀ ਦੇ ਐਲਾਨ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਆਉਣ ਵਾਲੇ ਸਮੇਂ 'ਚ ਚੀਨ ਤੋਂ ਜੇ-31 ਸਟੀਲਥ ਲੜਾਕੂ ਜਹਾਜ਼ ਖਰੀਦਣ ਦਾ ਐਲਾਨ ਕੀਤਾ ਹੈ। ਆਸਿਮ ਮੁਨੀਰ ਨੇ ਪਾਕਿਸਤਾਨੀ ਹਵਾਈ ਸੈਨਾ ਦੀ ਪਰੇਡ 'ਚ ਚੀਨ ਦੇ ਜੇ-10 ਲੜਾਕੂ ਜਹਾਜ਼ ਦੀ ਉਡਾਣ ਦੇਖੀ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੇ ਅਮਰੀਕਾ ਦੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਐੱਫ-22 ਅਤੇ ਐੱਫ-35 ਦੀ ਨਕਲ ਕਰਦੇ ਹੋਏ ਜੇ-31 ਲੜਾਕੂ ਜਹਾਜ਼ ਬਣਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-UAE ਦਾ ਪਾਸਪੋਰਟ ਬਣਿਆ ਦੁਨੀਆ ਦਾ ਸਭ ਤੋਂ ਤਾਕਤਵਰ, ਜਾਣੋ ਭਾਰਤ ਤੇ ਪਾਕਿਸਤਾਨ ਦੀ ਰੈਂਕਿੰਗ
ਪਾਕਿਸਤਾਨ ਨੇ ਭਾਰਤ ਦੇ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਜਿਵੇਂ ਰਾਫੇਲ, ਸੁਖੋਈ ਅਤੇ ਐਸ-400 ਵਰਗੀਆਂ ਸ਼ਕਤੀਸ਼ਾਲੀ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਹਰਾਉਣ ਦੀ ਯੋਜਨਾ ਬਣਾਈ ਹੈ। ਪਾਕਿਸਤਾਨੀ ਫੌਜ ਮੁਖੀ ਨੇ ਕਿਹਾ ਕਿ ਦੇਸ਼ ਦੀ ਹਵਾਈ ਸੈਨਾ ਨੂੰ ਆਧੁਨਿਕ ਬਣਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਚੀਨ ਤੋਂ ਜੇ-31 ਲੜਾਕੂ ਜਹਾਜ਼ ਖਰੀਦਿਆ ਜਾਵੇਗਾ। ਜਦੋਂ ਕਿ ਭਾਰਤ ਦਾ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਅਜੇ ਵੀ ਵਿਕਾਸ ਅਧੀਨ ਹੈ, ਚੀਨ ਦਾ ਜੇ-31 ਤਿਆਰ ਹੈ ਅਤੇ ਹਾਲ ਹੀ ਵਿੱਚ ਇਸਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜਨਰਲ ਮੁਨੀਰ ਨੇ ਇਹ ਬਿਆਨ ਚੀਨ ਤੋਂ ਖਰੀਦੀ ਜੇ-10 ਦੀ ਉਡਾਣ ਨੂੰ ਦੇਖਣ ਤੋਂ ਬਾਅਦ ਦਿੱਤਾ। ਭਾਰਤ ਦੇ ਰਾਫੇਲ ਲੜਾਕੂ ਜਹਾਜ਼ ਨੂੰ ਹਰਾਉਣ ਲਈ ਪਾਕਿਸਤਾਨ ਨੇ ਚੀਨ ਤੋਂ ਜੇ-10 ਲੜਾਕੂ ਜਹਾਜ਼ ਖਰੀਦਿਆ ਹੈ, ਜਿਸ ਨੂੰ ਚੀਨ ਨੇ ਇਜ਼ਰਾਇਲੀ ਜਹਾਜ਼ਾਂ ਦੀ ਨਕਲ ਕਰਕੇ ਤਿਆਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।