ਤਾਲਿਬਾਨ ਦੀ ਧਮਕੀ ਤੋਂ ਬਾਅਦ ਪਾਕਿਸਤਾਨੀ ਏਅਰਲਾਈਨਜ਼ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ

Friday, Oct 15, 2021 - 10:07 PM (IST)

ਤਾਲਿਬਾਨ ਦੀ ਧਮਕੀ ਤੋਂ ਬਾਅਦ ਪਾਕਿਸਤਾਨੀ ਏਅਰਲਾਈਨਜ਼ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ

ਇਸਲਾਮਾਬਾਦ (ਅਨਸ) : ਪਾਕਿਸਤਾਨ ਦੀ ਏਅਰਲਾਈਨਜ਼ ਨੇ ਤਾਲਿਬਾਨ ਤੋਂ ਮਿਲੀ ਧਮਕੀ ਤੋਂ ਬਾਅਦ ਕਾਬੁਲ ਲਈ ਉਡਾਣਾਂ ਰੋਕ ਦਿੱਤੀਆਂ ਹਨ। ਤਾਲਿਬਾਨ ਸਰਕਾਰ ਨੇ ਹਾਲ ਹੀ ਵਿਚ ਟਿਕਟਾਂ ਦੀ ਕਈ ਗੁਣਾ ਵਧੀਆਂ ਕੀਮਤਾਂ ਨੂੰ ਲੈ ਕੇ ਪੀ. ਆਈ. ਏ. ਅਤੇ ਕਾਮ ਏਅਰ ਨੂੰ ਧਮਕਾਇਆ ਸੀ। ਅਫਗਾਨਿਸਤਾਨ ਦੇ ਟਰਾਂਸਪੋਰਟ ਮੰਤਰਾਲਾ ਨੇ ਦੋਨੋਂ ਏਅਰਲਾਈਨਜ਼ ਨੂੰ ਕਿਹਾ ਸੀ ਕਿ 15 ਅਗਸਤ ਨੂੰ ਉਨ੍ਹਾਂ ਦੇ ਸ਼ਾਸਨ ਲਾਗੂ ਹੋਣ ਤੋਂ ਪਹਿਲਾਂ ਜਹਾਜ਼ ਦਾ ਜੋ ਕਿਰਾਇਆ ਸੀ ਉਥੇ ਫਿਰ ਤੋਂ ਲਾਗੂ ਕੀਤਾ ਜਾਵੇ, ਨਾਲ ਹੀ ਉਸਨੇ ਯਾਤਰੀਆਂ ਨੂੰ ਵੀ ਜ਼ਿਆਦਾ ਕੀਮਤ ਵਸੂਲੇ ਜਾਣ ਦੀ ਜਾਣਕਾਰੀ ਦੇਣ ਨੂੰ ਕਿਹਾ ਸੀ।

ਇਹ ਵੀ ਪੜ੍ਹੋ : ਚਾਬਹਾਰ ਬੰਦਰਗਾਹ ਨੂੰ ਉੱਤਰ-ਦੱਖਣੀ ਆਵਾਜਾਈ ਗਲੀਆਰੇ ’ਚ ਸ਼ਾਮਲ ਕਰੇ ਈਰਾਨ : ਜੈਸ਼ੰਕਰ

ਪਾਕਿਸਤਾਨੀ ਮੀਡੀਆ ਨੇ ਪੀ. ਆਈ. ਏ. ਦੇ ਹਵਾਲੇ ਤੋਂ ਦਾਅਵਾ ਕੀਤਾ ਕਿ ਕਾਬੁਲ ਦੀਆਂ ਉਡਾਣਾਂ ਜਦੋਂ ਤੋਂ ਦੁਬਾਰਾ ਸ਼ੁਰੂ ਹੋਈਆਂ ਹਨ, ਤਾਲਿਬਾਨੀ ਕਮਾਂਡਰ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਧਮਕਾ ਰਹੇ ਸਨ। ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੀ. ਆਈ. ਏ. ਦੇ ਅਫਗਾਨਿਸਤਾਨ ਵਿਚ ਪ੍ਰਤੀਨਿਧੀ ਨੂੰ ਹਾਲ ਹੀ ਵਿਚ ਗੰਨ-ਪੁਆਇੰਟ ’ਤੇ ਬੰਧਕ ਬਣਾ ਲਿਆ ਗਿਆ ਸੀ। ਬਾਅਦ ਵਿਚ ਦੂਤਘਰ ਦੀ ਦਖਲਅੰਦਾਜ਼ੀ ਤੋਂ ਬਾਅਦ ਤਾਲਿਬਾਨ ਨੇ ਉਸ ਨੂੰ ਛੱਡਿਆ ਸੀ।

ਇਹ ਵੀ ਪੜ੍ਹੋ : 10 ਸਭ ਤੋਂ ਜ਼ਿਆਦਾ ਕਰਜ਼ਦਾਰ ਦੇਸ਼ਾਂ ’ਚ ਪਾਕਿਸਤਾਨ ਫਿਰ ਵਿਦੇਸ਼ੀ ਕਰਜ਼ੇ ਨੂੰ ਮੋਹਤਾਜ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News