ਪਾਕਿਸਤਾਨ ਦੀ ਏਅਰਲਾਈਨ ਦਾ ਮਾਲਕ 1.36 ਅਰਬ ਰੁਪਏ ਲੈ ਕੇ ਫਰਾਰ

12/11/2018 3:25:06 PM

ਲਾਹੌਰ(ਏਜੰਸੀ)— ਕਰਜ਼ੇ 'ਚ ਡੁੱਬੇ ਪਾਕਿਸਤਾਨ ਦੀ ਇਕ ਨਿੱਜੀ ਏਅਰਲਾਈਨ ਕੰਪਨੀ 'ਸ਼ਾਹੀਨ ਏਅਰ ਇੰਟਰਨੈਸ਼ਨਲ' ਦੇ ਮਾਲਕ 'ਤੇ 1.36 ਅਰਬ ਰੁਪਏ ਕੈਸ਼ ਲੈ ਕੇ ਵਿਦੇਸ਼ ਭੱਜਣ ਦਾ ਦੋਸ਼ ਹੈ। ਇਸ ਏਅਰਲਾਈਨ ਦੀਆਂ ਕਈ ਘਰੇਲੂ ਅਤੇ ਕੌਮਾਂਤਰੀ ਉਡਾਣਾਂ 2 ਮਹੀਨੇ ਤੋਂ ਚੱਲ ਰਹੀਆਂ ਸਨ। ਏਅਰਲਾਈਨ ਦੇ ਅੰਕੜੇ ਦੇਖਣ 'ਤੇ ਪਤਾ ਲੱਗਾ ਹੈ ਕਿ ਕੰਪਨੀ ਨੇ ਤਕਰੀਬਨ 3000 ਕਰਮਚਾਰੀਆਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ।


ਤਨਖਾਹ ਨਾ ਮਿਲਣ ਨੂੰ ਲੈ ਕੇ ਏਅਰਲਾਈਨ ਦੇ ਕਰਮਚਾਰੀ ਪ੍ਰਦਰਸ਼ਨ ਵੀ ਕਰ ਰਹੇ ਸਨ। ਇੰਨਾ ਹੀ ਨਹੀਂ ਉਹ ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਖਿਲਾਫ ਕੋਰਟ ਵੀ ਪੁੱਜੇ ਹਨ। ਪਾਕਿਸਤਾਨ ਦੀ ਨਿੱਜੀ ਏਅਰਲਾਈਨ 'ਸ਼ਾਹੀਨ ਏਅਰ ਇੰਟਰਨੈਸ਼ਨਲ' ਦਾ ਮਾਲਕ ਕਰੋੜਾਂ ਰੁਪਏ ਦਾ ਘੋਟਾਲਾ ਕਰਕੇ ਵਿਦੇਸ਼ ਭੱਜ ਗਿਆ। ਜ਼ਿਕਰਯੋਗ ਹੈ ਕਿ ਇਸ ਏਅਰਲਾਈਨ ਦੇ ਚੇਅਰਮੈਨ ਕਾਸ਼ਿਫ ਮਹਿਮੂਦ ਸਹਿਬਈ ਅਤੇ ਇਸ ਦੇ ਸੀ.ਈ.ਓ. ਅਹਿਸਾਨ ਖਾਲਿਦ ਸਹਿਬਈ ਦਾ ਨਾਂ ਪਹਿਲਾਂ ਤੋਂ ਹੀ 'ਐਗਜ਼ਿਟ ਕੰਟਰੋਲ ਲਿਸਟ' 'ਚ ਸ਼ਾਮਲ ਹੈ। ਇਸ ਲਿਸਟ 'ਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਇਹ ਲੋਕ ਦੇਸ਼ ਛੱਡ ਕੇ ਭੱਜ ਨਹੀਂ ਸਕਦੇ ਪਰ ਪਾਕਿਸਤਾਨ 'ਚ ਇਹ ਦੋਵੇਂ ਲਿਸਟ 'ਚ ਨਾਂ ਹੋਣ ਦੇ ਬਾਵਜੂਦ ਵੀ ਕਰੋੜਾਂ ਦਾ ਘੋਟਾਲਾ ਕਰਕੇ ਵਿਦੇਸ਼ ਭੱਜਣ 'ਚ ਸਫਲ ਹੋ ਗਏ।


ਇਨ੍ਹਾਂ ਦੋਹਾਂ 'ਤੇ ਏਅਰ ਲਾਈਨ ਆਪਰੇਸ਼ਨ ਦਾ ਵੀ 136 ਲੱਖ ਰੁਪਏ (ਭਾਰਤੀ ਮੁਦਰਾ) ਦਾ ਬਕਾਇਆ ਹੈ। ਇਨ੍ਹਾਂ ਦੋਹਾਂ ਦੇ ਭੱਜਣ ਦਾ ਸ਼ੱਕ ਪਹਿਲਾਂ ਤੋਂ ਹੀ ਪਾਕਿਸਤਾਨ ਦੀ ਸਿਵਲ ਐਵੀਏਸ਼ਨ ਅਥਾਰਟੀ (ਸੀ. ਏ. ਏ.) ਨੂੰ ਸੀ। ਪਾਕਿਸਤਾਨੀ ਅਖਬਾਰ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਜਦ ਕੰਪਨੀ ਦੇ ਵਿਦੇਸ਼ੀ ਇਨਵੈਸਟਮੈਂਟ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦਾ ਬਾਜ਼ਾਰ ਖਰਾਬ ਹੋਣ ਕਾਰਨ ਨਿਵੇਸ਼ ਲਈ ਕੋਈ ਵਿਦੇਸ਼ੀ ਸੰਸਥਾ ਅੱਗੇ ਨਹੀਂ ਆਈ। 
ਪਾਕਿਸਤਾਨੀ ਅਖਬਾਰ ਨੇ ਕਿਹਾ ਕਿ ਸੀ. ਏ. ਏ. ਕੋਲ ਇਸ ਏਅਰਲਾਈਨ ਦੇ 8 ਜਹਾਜ਼ ਹਨ ਕਿਉਂਕਿ ਇਹ ਜਹਾਜ਼ ਉਡਾਣ ਭਰਨ ਦੀ ਸਥਿਤੀ 'ਚ ਨਹੀਂ ਹਨ। ਇਨ੍ਹਾਂ ਜਹਾਜ਼ਾਂ ਲਈ ਸੀ. ਏ. ਏ. ਸਾਈਂ ਪਾਰਕਿੰਗ ਟੈਕਸ ਵੀ ਲੈਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਏਅਰਲਾਈਨ ਕੋਲ ਸਥਾਨਕ ਅਤੇ ਵਿਦੇਸ਼ੀ ਪ੍ਰਾਪਟੀ ਮਿਲਾ ਕੇ ਲਗਭਗ 18 ਬਿਲੀਅਨ ਦੀ ਕੁੱਲ ਸੰਪਤੀ ਹੈ। ਇੰਨਾ ਹੀ ਨਹੀਂ ਸਾਲ 2006 ਤੋਂ ਸਾਲ 2016 ਤਕ ਏਅਰਲਾਈਨ ਕੰਪਨੀ ਫਾਇਦੇ 'ਚ ਵੀ ਰਹੀ ਹੈ। ਏਅਰਲਾਈਨ ਨੂੰ ਮੁਨਾਫੇ ਦਾ ਇਕ ਵੱਡਾ ਹਿੱਸਾ ਖਾੜੀ ਦੇਸ਼ਾਂ ਦੇ ਰੂਟ 'ਤੋਂ ਮਿਲਿਆ ਹੈ।


Related News