ਅਫਗਾਨਿਸਤਾਨ ਨੂੰ ਜੀਵਨ ਰੱਖਿਅਕ ਦਵਾਈਆਂ ਦੇਣ ਲਈ ਰਾਜ਼ੀ ਹੋਇਆ ਪਾਕਿਸਤਾਨ

Sunday, Nov 28, 2021 - 12:00 PM (IST)

ਅਫਗਾਨਿਸਤਾਨ ਨੂੰ ਜੀਵਨ ਰੱਖਿਅਕ ਦਵਾਈਆਂ ਦੇਣ ਲਈ ਰਾਜ਼ੀ ਹੋਇਆ ਪਾਕਿਸਤਾਨ

ਇਸਲਾਮਾਬਾਦ (ਏਐਨਆਈ): ਅਫਗਾਨਿਸਤਾਨ ਨੂੰ ਜੀਵਨ ਰੱਖਿਅਕ ਦਵਾਈਆਂ ਪ੍ਰਦਾਨ ਕਰਨ ਲਈ ਪਾਕਿਸਤਾਨ ਸਹਿਮਤ ਹੋ ਗਿਆ ਹੈ।ਅਫਗਾਨਿਸਤਾਨ ਦੇ ਸਿਹਤ ਮੰਤਰਾਲੇ ਦੇ ਇੱਕ ਵਫ਼ਦ ਨੇ ਪਾਕਿਸਤਾਨ ਦਾ ਦੌਰਾ ਕੀਤਾ, ਜਿਸ ਵਿਚ ਪਾਕਿਸਤਾਨ ਸਰਕਾਰ ਨੂੰ ਐਮਰਜੈਂਸੀ ਪੱਧਰ 'ਤੇ ਦੇਸ਼ ਨੂੰ ਜੀਵਨ ਰੱਖਿਅਕ ਦਵਾਈਆਂ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ।ਸੂਤਰਾਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਅਫਗਾਨਿਸਤਾਨ ਦੇ ਜਨ ਸਿਹਤ ਮੰਤਰੀ ਡਾਕਟਰ ਕਲੰਦਰ ਜੇਹਾਦ ਨੇ ਇੱਕ ਵਫ਼ਦ ਦੇ ਨਾਲ ਪਾਕਿਸਤਾਨ ਦੀ ਹਾਲ ਹੀ ਵਿੱਚ ਸੰਪੰਨ ਹੋਈ ਯਾਤਰਾ ਦੌਰਾਨ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਤਾਲਿਬਾਨ ਦੇ ਵਫ਼ਦ ਨੇ ਜੀਵਨ-ਰੱਖਿਅਕ ਦਵਾਈਆਂ ਦੀ ਤੁਰੰਤ ਵਿਵਸਥਾ ਕਰਨ ਦੀ ਬੇਨਤੀ ਕੀਤੀ, ਨਾਲ ਹੀ ਅਫਗਾਨਿਸਤਾਨ ਦੇ ਹਸਪਤਾਲਾਂ ਦੀਆਂ ਸਥਿਤੀਆਂ ਦਾ ਵਰਣਨ ਕੀਤਾ, ਜੋ ਕਿ ਦੇਸ਼ ਵਿੱਚ ਹਾਲ ਹੀ ਵਿੱਚ ਚੱਲ ਰਹੀ ਰਾਜਨੀਤਕ ਉਥਲ-ਪੁਥਲ ਦੌਰਾਨ ਅਸਥਿਰ ਹੋ ਗਏ ਹਨ।ਬੇਨਤੀ ਦਾ ਜਵਾਬ ਦਿੰਦੇ ਹੋਏ, ਪਾਕਿਸਤਾਨ ਫਾਰਮਾਸੂਟੀਕਲ ਮੈਨੂਫੈਕਚਰਰਜ਼ ਐਸੋਸੀਏਸ਼ਨ (PPMA) ਨੇ ਅਫਗਾਨ ਸਰਕਾਰ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੇ ਕਈ ਕੰਟੇਨਰ ਦੇਣ ਦਾ ਵਾਅਦਾ ਕੀਤਾ।ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਮਾਰਟਿਨ ਗ੍ਰਿਫਿਥਸ ਨੇ ਕਿਹਾ ਕਿ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਅਫਗਾਨਿਸਤਾਨ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋਣ ਦੇ ਕੰਢੇ 'ਤੇ ਹੈ। 

ਪੜ੍ਹੋ ਇਹ ਅਹਿਮ ਖਬਰ- 'ਓਮੀਕਰੋਨ' ਵੈਰੀਐਂਟ ਤੋਂ ਬਚਾਅ ਲਈ ਆਸਟ੍ਰੇਲੀਆ ਨੇ ਸਰਹੱਦਾਂ 'ਤੇ ਵਧਾਈ ਸਖ਼ਤੀ

ਅਫਗਾਨਿਸਤਾਨ ਦੀ ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀ ਨੂੰ ਟੁੱਟਣ ਦੇਣਾ ਵਿਨਾਸ਼ਕਾਰੀ ਹੋਵੇਗਾ। ਦੇਸ਼ ਭਰ ਦੇ ਲੋਕਾਂ ਨੂੰ ਪ੍ਰਾਇਮਰੀ ਹੈਲਥਕੇਅਰ ਜਿਵੇਂ ਕਿ ਐਮਰਜੈਂਸੀ ਸੀਜ਼ੇਰੀਅਨ ਸੈਕਸ਼ਨ ਅਤੇ ਟਰਾਮਾ ਕੇਅਰ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇਗਾ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਨੋਮ ਘੇਬਰੇਅਸਸ ਨੇ ਕਿਹਾ ਸੀ ਕਿ ਅੰਤਰਰਾਸ਼ਟਰੀ ਫੰਡਿੰਗ ਵਿੱਚ ਕਟੌਤੀ ਨੇ ਸਿਹਤ ਪ੍ਰਦਾਤਾਵਾਂ ਨੂੰ ਇਹ ਫ਼ੈਸਲਾ ਕਰਨ ਲਈ ਮਜ਼ਬੂਰ ਕੀਤਾ ਹੈ ਕਿ ਕਿਸ ਨੂੰ ਬਚਾਉਣਾ ਹੈ ਅਤੇ ਕਿਸ ਨੂੰ ਮਰਨ ਦੇਣਾ ਹੈ।ਟੇਡਰੋਸ ਨੇ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਸਿਹਤ ਪ੍ਰਾਜੈਕਟ, ਸੇਹਤਮੰਡੀ ਲਈ ਵਿੱਤੀ ਸਹਾਇਤਾ ਦੀ ਘਾਟ ਨੇ ਹਜ਼ਾਰਾਂ ਸਹੂਲਤਾਂ ਨੂੰ ਡਾਕਟਰੀ ਸਪਲਾਈ ਖਰੀਦਣ ਅਤੇ ਤਨਖਾਹਾਂ ਦਾ ਭੁਗਤਾਨ ਕਰਨ ਵਿੱਚ ਅਸਮਰਥ ਛੱਡ ਦਿੱਤਾ ਹੈ।


author

Vandana

Content Editor

Related News