ਪਾਕਿ ਦੇ ਲਾਹੌਰ ''ਚ ਸ਼ਰਮਨਾਕ ਘਟਨਾ, ਬੰਦੂਕ ਦੀ ਨੋਕ ''ਤੇ ਨਾਬਾਲਗਾ ਨਾਲ ਜਬਰ-ਜ਼ਿਨਾਹ

Sunday, Nov 22, 2020 - 06:00 PM (IST)

ਪਾਕਿ ਦੇ ਲਾਹੌਰ ''ਚ ਸ਼ਰਮਨਾਕ ਘਟਨਾ, ਬੰਦੂਕ ਦੀ ਨੋਕ ''ਤੇ ਨਾਬਾਲਗਾ ਨਾਲ ਜਬਰ-ਜ਼ਿਨਾਹ

ਲਾਹੌਰ (ਭਾਸ਼ਾ): ਪਾਕਿਸਤਾਨ ਦਾ ਇਕ ਹੋਰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਹੌਰ ਵਿਚ ਇੱਕ ਦੁਕਾਨਦਾਰ ਵੱਲੋਂ ਬੰਦੂਕ ਦੀ ਨੋਕ 'ਤੇ ਇਕ ਨਾਬਾਲਗਾ ਨਾਲ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬਲਾਤਕਾਰ ਪੀੜਤਾ ਸੱਤ ਸਾਲਾ ਕੁੜੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਇਹ ਘਟਨਾ ਸ਼ਨੀਵਾਰ ਨੂੰ ਸ਼ਹਿਰ ਦੇ ਨਵਾਬ ਟਾਊਨ ਖੇਤਰ ਵਿਚ ਵਾਪਰੀ, ਜਦੋਂ ਪੀੜਤਾ ਦੁਕਾਨ 'ਤੇ ਗਈ। ਕੁੜੀ ਦੇ ਪਿਤਾ ਦੁਆਰਾ ਦਰਜ ਕੀਤੀ ਗਈ ਐਫ.ਆਈ.ਆਰ. ਦੇ ਮੁਤਾਬਕ, 35 ਸਾਲਾ ਸ਼ੱਕੀ ਵਿਅਕਤੀ ਉਸ ਨੂੰ ਆਪਣੀ ਦੁਕਾਨ ਦੇ ਇੱਕ ਹਿੱਸੇ ਵਿੱਚ ਲੈ ਗਿਆ, ਜਿੱਥੇ ਕਥਿਤ ਤੌਰ 'ਤੇ ਉਸ ਨਾਲ ਬੰਦੂਕ ਦੀ ਨੋਕ 'ਤੇ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਗੰਭੀਰ ਹਾਲਤ ਵਿਚ ਦੇਖ ਕੇ ਮੌਕੇ ਤੋਂ ਭੱਜ ਗਿਆ। ਜਿਵੇਂ ਹੀ ਇਹ ਮਾਮਲਾ ਉਸ ਦੇ ਪਿਤਾ ਦੇ ਧਿਆਨ ਵਿਚ ਆਇਆ, ਉਸ ਨੇ ਤੁਰੰਤ ਆਪਣੀ ਧੀ ਨੂੰ ਹਸਪਤਾਲ ਵਿਚ ਦਾਖਲ ਕਰਾ ਦਿੱਤਾ, ਜਿੱਥੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਬਲਾਤਕਾਰ ਹੋਇਆ ਸੀ।

ਪੜ੍ਹੋ ਇਹ ਅਹਿਮ ਖਬਰ-  ਪਾਕਿ 'ਚ 7 ਸਾਲਾ ਕੁੜੀ ਨੂੰ ਜ਼ਿੰਦਾ ਸਾੜਿਆ, ਹੋਈ ਮੌਤ

ਬਾਅਦ ਵਿਚ ਪਿਤਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਸ਼ੱਕੀ ਬਲਾਤਕਾਰੀ ਦੇ ਠਿਕਾਣੇ 'ਤੇ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲ ਹੀ ਵਿਚ ਜਾਰੀ ਕੀਤੀ ਇਕ ਰਿਪੋਰਟ ਵਿਚ, ਇਸਲਾਮਾਬਾਦ ਸਥਿਤ ਐਨ.ਜੀ.ਓ. ਸਸਟੇਨੇਬਲ ਸੋਸ਼ਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (SSDO) ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਵਿਚਕਾਰ ਇਸ ਸਾਲ ਦੀ ਦੂਜੀ ਤਿਮਾਹੀ ਦੌਰਾਨ ਪਾਕਿਸਤਾਨ ਵਿਚ ਬਾਲ ਬਲਾਤਕਾਰ, ਯੌਨ ਸ਼ੋਸ਼ਣ ਅਤੇ ਇਸ ਨਾਲ ਜੁੜੇ ਅਗਵਾ ਦੇ ਮਾਮਲਿਆਂ ਵਿਚ ਤਕਰੀਬਨ 400 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਵਰੀ-ਮਾਰਚ ਵਿਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ 119 ਮਾਮਲੇ ਸਾਹਮਣੇ ਆਏ ਸਨ, ਜੋ ਅਪ੍ਰੈਲ-ਜੂਨ ਦੌਰਾਨ ਵ੍ਰਧ ਕੇ 576 ਹੋ ਗਏ।


author

Vandana

Content Editor

Related News