ਪਾਕਿਸਤਾਨ ''ਚ ਦੋ ਗੁੱਟਾਂ ਵਿਚਾਲੇ ਖੂਨੀ ਝੜਪ, 30 ਲੋਕਾਂ ਦੀ ਮੌਤ

Sunday, Jul 28, 2024 - 10:52 PM (IST)

ਪਾਕਿਸਤਾਨ ''ਚ ਦੋ ਗੁੱਟਾਂ ਵਿਚਾਲੇ ਖੂਨੀ ਝੜਪ, 30 ਲੋਕਾਂ ਦੀ ਮੌਤ

ਲਾਹੌਰ : ਪਾਕਿਸਤਾਨ ਦੇ ਉੱਤਰ-ਪੱਛਮ ਵਿਚ ਅਸ਼ਾਂਤ ਆਦਿਵਾਸੀ ਜ਼ਿਲ੍ਹੇ ਵਿਚ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਸੰਘਰਸ਼ ਹੋ ਗਿਆ। ਹਾਲਾਂਕਿ ਇਹ ਸੰਘਰਸ਼ ਕਈ ਦਿਨਾਂ ਤੋਂ ਜਾਰੀ ਸੀ ਪਰ ਐਤਵਾਰ ਨੂੰ ਇਸ ਨੇ ਖੂਰੀ ਰੂਪ ਧਾਰਨ ਕਰ ਲਿਆ। ਦੋਵਾਂ ਪਾਸਿਓਂ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਤੇ 145 ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੀ ਫੌਜ ਤੇ ਸਥਾਨਕ ਨੇਤਾ ਦੋਵਾਂ ਗੁੱਟਾਂ ਦੇ ਵਿਚਾਲੇ ਸਮਝੌਤਾ ਕਰਵਾਉਣ ਵਿਚ ਲੱਗੇ ਹੋਏ ਹਨ। ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਸ ਤੋਂ ਬਾਅਦ ਇਥੇ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਰਾਕੇਟ ਲਾਂਚਰ ਨਾਲ ਹਮਲੇ ਵੀ ਕੀਤੇ ਜਾ ਰਹੇ ਹਨ।

ਜਾਣਕਾਰੀ ਦੇ ਮੁਤਾਬਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲ੍ਹੇ ਵਿਚ ਪਿਛਲੇ ਪੰਜ ਦਿਨਾਂ ਤੋਂ ਆਦਿਵਾਸੀ ਸੰਘਰਸ਼ ਵਿਚ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 145 ਲੋਕ ਜ਼ਖਮੀ ਹੋ ਗਏ ਹਨ। ਇਥੇ ਕੁਝ ਗੁੱਟਾਂ ਵਿਚ ਲੰਬੇ ਸਮੇਂ ਤੋਂ ਤਣਾਅ ਜਾਰੀ ਹੈ। ਕੁਝ ਸਮਾਂ ਪਹਿਲਾਂ ਬੋਸ਼ੇਰਾ, ਮਲਿਕੇਲ ਤੇ ਦਾਂਦਰ ਇਲਾਕਿਆਂ ਵਿਚ ਸ਼ਿਆ ਤੇ ਸੁੰਨੀਆਂ ਵਿਚਾਲੇ ਸੰਘਰਸ਼ ਹੋਇਆ ਸੀ ਪਰ ਪੁਲਸ ਤੇ ਫੌਜ ਦੇ ਅਧਿਕਾਰੀਆਂ, ਬਜ਼ੁਰਗ ਨੇਤਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਸੰਘਰਸ਼ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਸੀ। ਪਰ ਜ਼ਮੀਨ ਦੀ ਵੰਡ ਨੂੰ ਲੈ ਕੇ ਦੋਵਾਂ ਗੁੱਟਾਂ ਵਿਚਾਲੇ ਫਿਰ ਗੋਲੀਬਾਰੀ ਹੋ ਗਈ ਤੇ ਇਹ ਗੋਲੀਬਾਰੀ ਅਜੇ ਵੀ ਜਾਰੀ ਹੈ। ਪੁਲਿਸ ਤੇ ਫੌਜ ਦੀ ਦਖਲ ਤੋਂ ਬਾਅਦ ਸੰਘਰਸ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਆਦਿਵਾਸੀ ਲੜਾਕਿਆਂ ਨੇ ਕੁਝ ਇਲਾਕੇ ਖਾਲੀ ਕਰ ਦਿੱਤੇ ਹਨ, ਜੋ ਹੁਣ ਪ੍ਰਸ਼ਾਸਨ ਦੇ ਕਬਜ਼ੇ ਵਿਚ ਹਨ।

ਚਾਰ ਦਿਨ ਪਹਿਲਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਗੁੱਟਾਂ ਦੇ ਵਿਚਾਲੇ ਝੜਪ ਹੋ ਗਈ ਸੀ। ਝੜਪ ਪੀਵਰ, ਤਾਂਗੀ, ਬਾਲਿਸ਼ਖੇਲ, ਖਾਲ ਕਲਾਯ, ਮਕਬਲ, ਕੁੰਜ ਲੀਜਈ, ਪਾਰਾ ਚਮਕਾਨੀ ਤੇ ਕਰਮਨ ਸਣੇ ਹੋਰ ਖੇਤਰਾਂ ਵਿਚ ਵੀ ਫੈਲ ਗਿਆ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਦੁਸ਼ਮਣ ਬਣੇ ਭਾਈਚਾਰੇ ਇਕ ਦੂਜੇ ਦੇ ਖਿਲਾਫ ਮੋਰਟਾਰ ਦੇ ਗੋਲੇ ਤੇ ਰਾਕੇਟ ਲਾਂਚਰ ਸਣੇ ਹੋਰ ਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਕੁਰੱਮ ਆਦਿਵਾਸੀ ਜ਼ਿਲ੍ਹੇ ਦੇ ਪਾਰਾਚਿਨਾਰ ਤੇ ਸੱਦਾ 'ਤੇ ਵੀ ਮੋਰਟਾਰ ਤੇ ਰਾਕੇਟ ਦੇ ਗੋਲੇ ਦਾਗੇ ਗਏ। ਪਿਛਲੀ ਰਾਤ ਦੇ ਮੁਕਾਬਲੇ ਵਿਚ ਘੱਟ ਤੋਂ ਘੱਟ ਚਾਰ ਵਾਰ ਹਮਲੇ ਹੋਏ। ਇਸ ਵਿਚ ਕਈ ਲੋਕ ਮਾਰੇ ਗਏ। ਇਸ ਹਮਲੇ ਨੂੰ ਦੇਖਦੇ ਹੋਏ ਸਾਰੇ ਸਕੂਲ ਤੇ ਕਾਲਜ ਤੇ ਬਾਜ਼ਾਰ ਬੰਦ ਹਨ। ਪ੍ਰਭਾਵਿਤ ਇਲਾਕਿਖਆਂ ਵਿਚ ਪੁਲਸ ਤੇ ਸੁਰੱਖਿਆ ਬਲਾਂ ਦੀਆਂ ਭਾਰੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।


author

Baljit Singh

Content Editor

Related News