ਪਾਕਿ 'ਚ ਹੁਣ ਤੱਕ 25 ਲੋਕਾਂ ਦੀ ਮੌਤ, ਇਨਫੈਕਟਿਡਾਂ ਦੀ ਗਿਣਤੀ 1,800 ਦੇ ਪਾਰ

03/31/2020 4:37:34 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵੀ ਕੋਵਿਡ-19 ਕਹਿਰ ਵਰ੍ਹਾ ਰਿਹਾ ਹੈ। ਇੱਥੇ ਮੰਗਲਵਾਰ ਨੂੰ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ 1,865 ਤੱਕ ਪਹੁੰਚ ਗਈ ਹੈ। ਬਾਹਰ ਘੁੰਮ ਰਹੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ। ਪਾਕਿਸਤਾਨੀ ਸਿਹਤ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ ਦੇਸ਼ ਦੇ ਪੰਜਾਬ ਸੂਬੇ ਵਿਚ ਸਭ ਤੋਂ ਵੱਧ 652 ਮਰੀਜ਼ ਹਨ। ਇਸ ਦੇ ਬਾਅਦ ਸਿੰਧ ਵਿਚ 677, ਖੈਬਰ ਪਖਤੂਨਖਵਾ ਵਿਚ 221, ਬਲੋਚਿਸਤਾਨ ਵਿਚ 153, ਗਿਲਗਿਤ-ਬਾਲਟੀਸਤਾਨ ਵਿਚ 148, ਇਸਲਾਮਾਬਾਦ ਵਿਚ 58 ਅਤੇ ਮਕਬੂਜ਼ਾ ਕਸ਼ਮੀਰ ਵਿਚ 6 ਮਾਮਲੇ ਹਨ। ਵੈਬਸਾਈਟ ਨੇ ਪਿਛਲੇ 24 ਘੰਟਿਆਂ ਵਿਚ 148 ਨਵੇਂ ਮਰੀਜ਼ਾਂ ਦੀ ਸੂਚਨਾ ਦਿੱਤੀ। ਇਸ ਵਾਇਰਸ ਨਾਲ ਪਾਕਿਸਤਾਨ ਵਿਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 52 ਠੀਕ ਹੋ ਗਏ ਹਨ। ਹੋਰ 12 ਵਿਭਿੰਨ ਹਸਪਤਾਲਾਂ ਵਿਚ ਗੰਭੀਰ ਹਾਲਤ ਵਿਚ ਭਰਤੀ ਹਨ।

ਮਰੀਜ਼ਾਂ ਦੇ ਇਲਾਜ ਲਈ ਟਰੇਨਾਂ ਦੀ ਵਰਤੋਂ
ਭਾਰਤ ਵਾਂਗ ਹੀ ਪਾਕਿਸਤਾਨ ਨੇ ਆਪਣੇ ਇੱਥੇ ਬਿਜ਼ਨੈੱਸ ਕਲਾਸ ਅਤੇ ਏ.ਸੀ. ਸਲੀਪਰ ਕੋਚਾਂ ਨੂੰ ਮਰੀਜ਼ਾਂ ਦੇ ਇਲਾਜ ਦੇ ਮੁਤਾਬਕ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦੱਸਿਆ ਕਿ ਇਹ ਮੋਬਾਈਲ ਆਈਸੋਲੇਸ਼ਨ ਵਾਰਡ ਹੁਣ ਤਿਆਰ ਹਨ। ਜਦਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਲੌਕਡਾਊਨ ਨਹੀਂ ਕਰ ਸਕਦੇ ਕਿਉਂਕਿ ਦੇਸ਼ ਵਿਚ ਭੁੱਖਮਰੀ ਜਿਹੇ ਹਾਲਾਤ ਪੈਦਾ ਹੋ ਜਾਣਗੇ।

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੌਰਾਨ ਘਰ 'ਚ ਪਾਰਟੀ ਕਰਨ 'ਤੇ 11 ਲੋਕ ਹਿਰਾਸਤ 'ਚ

ਡਾਨ ਨਿਊਜ਼ ਮੁਤਾਬਕ ਮੀਡੀਆ ਨਾਲ ਗੱਲ ਕਰਦਿਆਂ ਸਿਹਤ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਸਥਾਨਕ ਪ੍ਰਸਾਰਨ ਦੀ ਦਰ 29 ਫੀਸਦੀ ਤੋਂ ਵੱਧ ਹੋ ਗਈ ਹੈ। ਉਹਨਾਂ ਨੇ ਕਿਹਾ,''ਕੁੱਲ ਮਿਲਾ ਕੇ 55 ਫੀਸਦੀ ਮਾਮਲੇ ਅਜਿਹੇ ਲੋਕਾਂ ਦਾ ਸਾਹਮਣੇ ਆਏ ਹਨ ਜਿਹਨਾਂ ਨੇ ਈਰਾਨ ਦੀ ਯਾਤਰਾ ਕੀਤੀ ਸੀ। 16 ਫੀਸਦੀ ਲੋਕ ਵਿਦੇਸ਼ ਯਾਤਰਾ ਕਰਨ ਵਾਲਿਆਂ ਵਿਚ, ਈਰਾਨ ਦੇ ਇਲਾਵਾ ਹੋਰ 29 ਫੀਸਦੀ ਮਾਮਲਿਆਂ ਵਿਚ ਸਥਾਨਕ ਪ੍ਰਸਾਰਨ ਦੇ ਕਾਰਨ ਸਾਹਮਣੇ ਆਏ।'' ਇਸ ਵਿਚ ਸਿੰਧ ਦੇ ਸਿੱਖਿਆ ਮੰਤਰੀ ਸਈਦ ਗਨੀ ਜਿਹਨਾਂ ਦਾ ਬੀਤੇ ਹਫਤੇ ਕੋਰੋਨਾ ਟੈਸਟ ਪੌਜੀਟਿਵ ਆਇਆ ਸੀ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ।


Vandana

Content Editor

Related News