ਪਾਕਿ : ਬੱਚਿਆਂ ਦੇ ਨਾਲ ਰਸਤੇ ''ਚ ਫਸੀ ਬੀਬੀ ਨਾਲ ਸਮੂਹਿਕ ਜਬਰ ਜ਼ਿਨਾਹ

Friday, Sep 11, 2020 - 06:01 PM (IST)

ਪਾਕਿ : ਬੱਚਿਆਂ ਦੇ ਨਾਲ ਰਸਤੇ ''ਚ ਫਸੀ ਬੀਬੀ ਨਾਲ ਸਮੂਹਿਕ ਜਬਰ ਜ਼ਿਨਾਹ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਦੇਰ ਰਾਤ ਆਪਣੇ ਬੱਚਿਆਂ ਦੇ ਨਾਲ ਰਸਤੇ ਵਿਚ ਫਸੀ ਇਕ ਬੀਬੀ ਦੇ ਨਾਲ ਕੁਝ ਲੁਟੇਰਿਆਂ ਨੇ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੇ ਇਸ ਮਾਮਲੇ ਵਿਚ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਬੀਤੀ ਰਾਤ ਵਾਪਰੀ ਇਸ ਘਟਨਾ ਸਬੰਧੀ ਬੁੱਧਵਾਰ ਨੂੰ ਪਾਕਿਸਤਾਨ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਬੀਬੀਆਂ ਦੇ ਨਾਲ ਹੋਣ ਵਾਲੇ ਯੌਨ ਅਪਰਾਧਾਂ ਸੰਬਧੀ ਭਾਰੀ ਗੁੱਸਾ ਦਿਖਾਈ ਦਿੱਤਾ ਅਤੇ ਪੁਲਸ ਦੀ ਕਾਫੀ ਆਲੋਚਨਾ ਹੋਈ। 

ਘਟਨਾ ਦੇ ਇਕ ਦਿਨ ਪਹਿਲਾਂ ਹੀ ਪੰਜਾਬ ਸੂਬੇ ਦੇ ਪੁਲਸ ਪ੍ਰਮੁੱਖ ਬਣੇ ਆਈ.ਜੀ. ਈਨਾਮ ਗਨੀ ਨੇ ਕਿਹਾ ਕਿ ਜਾਂਚ ਦੇ ਬਾਅਦ ਹੁਣ ਤੱਕ 12 ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਨੇ ਬੀ.ਬੀ.ਸੀ. ਨੂੰ ਦੱਸਿਆ ਕਿ 20 ਟੀਮਾਂ ਇਸ ਮਾਮਲੇ ਨੂੰ ਦੇਖ ਰਹੀਆਂ ਹਨ ਅਤੇ ਉਹਨਾਂ ਨੇ ਜਿਓਫ੍ਰੈਂਸਿੰਗ ਦੀ ਵਰਤੋਂ ਕਰ ਕੇ ਸ਼ੱਕੀ ਅਪਰਾਧੀਆਂ ਦੇ ਪਿੰਡ ਦੀ ਪਛਾਣ ਕਰ ਲਈ ਹੈ। ਪੁਲਸ ਸੂਤਰਾਂ ਦੇ ਮੁਤਾਬਕ, ਅਪਰਾਧੀਆਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਉਦੋਂ ਉਹਨਾਂ ਦੇ ਖੂਨ ਦੇ ਕੁਝ ਛਿੱਟੇ ਕਾਰ ਦੇ ਦਰਵਾਜੇ 'ਤੇ ਲੱਗ ਗਏ, ਜਿਸ ਦੇ ਸਹਾਰੇ ਸ਼ੱਕੀ ਲੋਕਾਂ ਦੀ ਡੀ.ਐੱਨ.ਏ. ਟੈਸਟ ਕੀਤਾ ਜਾ ਰਿਹਾ ਹੈ।

ਬੀਬੀ ਕਰ ਰਹੀ ਸੀ ਮਦਦ ਦਾ ਇੰਤਜ਼ਾਰ
ਬਲਾਤਕਾਰ ਦੀ ਸ਼ਿਕਾਰ ਬੀਬੀ ਦੇ ਰਿਸ਼ਤੇਦਾਰ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਮੁਤਾਬਕ, ਬੀਬੀ ਆਪਣੇ ਬੱਚਿਆਂ ਦੇ ਨਾਲ ਖੁਦ ਕਾਰ ਚਲਾ ਕੇ ਲਾਹੌਰ ਤੋਂ ਗੁਜਰਾਂਵਾਲਾ ਜਾ ਰਹੀ ਸੀ। ਲਾਹੌਰ-ਸਿਆਲਕੋਟ ਮੋਟਰਵੇਅ 'ਤੇ ਇਕ ਟੋਲ ਪਲਾਜ਼ਾ ਪਾਰ ਕਰਦੇ ਹੀ ਗੱਡੀ ਜਾਂ ਪੈਟਰੋਲ ਖਤਮ ਹੋਣ  ਕਾਰਨ ਰੁੱਕ ਗਈ ਜਾਂ ਕਿਸੇ ਹੋਰ ਕਾਰਨ ਰੁੱਕ ਗਈ। ਇਸ ਦੇ ਬਾਅਦ ਉਹਨਾਂ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਹਨਾਂ ਨੇ ਉਸ ਨੂੰ ਪੁਲਸ ਹੈਲਪਲਾਈਨ 'ਤੇ ਫੋਨ ਕਰਨ ਲਈ ਕਿਹਾ ਅਤੇ ਉਹ ਖੁਦ ਵੀ ਮਦਦ ਲਈ ਨਿਕਲ ਪਏ। ਬੀਬੀ ਇੰਤਜ਼ਾਰ ਕਰ ਹੀ ਰਹੀ ਸੀ ਕਿ ਉਦੋਂ ਦੋ ਲੁਟੇਰੇ ਜਿਹਨਾਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਪਿਸਤੌਲ ਦਿਖਾ ਕੇ ਉਸ ਨੂੰ ਬੱਚਿਆਂ ਦੇ ਨਾਲ ਇਕ ਖੇਤ ਵਿਚ ਲੈ ਗਏ ਜਿੱਥੇ ਬੀਬੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਉਹ ਘਟਨਾਸਥਲ 'ਤੇ ਪਹੁੰਚਿਆ ਤਾਂ ਕਾਰ ਦੀ ਖਿੜਕੀ ਦਾ ਸ਼ੀਸਾ ਟੁੱਟਾ ਸੀ ਅਤੇ ਉਸ 'ਤੇ ਖੂਨ ਦੇ ਛਿੱਟੇ ਲੱਗੇ ਸਨ। ਉਸ ਨੇ ਥੋੜ੍ਹੀ ਦੇਰ ਬਾਅਦ ਬੀਬੀ ਅਤੇ ਬੱਚਿਆਂ ਨੂੰ  ਨੇੜੇ ਦੇ ਜੰਗਲ ਵੱਲੋਂ ਆਉਂਦੇ ਦੇਖਿਆ।ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੇ ਘਟਨਾ 'ਤੇ ਟਵੀਟ ਕਰਦਿਆਂ ਲਿਖਿਆ ਮੋਟਰਵੇਅ 'ਤੇ ਬਲਾਤਕਾਰ ਦੀ ਇਸ ਘਟਨਾ ਨਾਲ ਮੇਰਾ ਦਿਲ ਰੋ ਰਿਹਾ ਹੈ। ਇਸ ਬੇਰਹਿਮ ਅਪਰਾਧ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਦੀ ਇਕ ਨਜ਼ੀਰ ਬਣਨੀ ਚਾਹੀਦੀ ਹੈ। ਇਹ ਮਾਮੂਲੀ ਗੱਲ ਨਹੀਂ ਹੈ। ਯਾਦ ਰੱਖੋ, ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਅਤੇ ਦਮਨ ਦੇ ਖਿਲਾਫ਼ ਲੜਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।'' 

 

ਟਵਿੱਟਰ 'ਤੇ ਇਕ ਹੋਰ ਯੂਜ਼ਰ ਸੋਹਾ ਨੇ ਲਿਖਿਆ ਹੈ,''ਪਾਕਿਸਤਾਨ ਵਿਚ ਇਕ ਦੇ ਬਾਅਦ ਇਕ ਦੋ ਘਟਨਾਵਾਂ ਪਹਿਲਾਂ ਕਰਾਚੀ ਵਿਚ 5 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੇ ਬਾਅਦ ਉਸ ਨੂੰ ਸਾੜ ਦਿੱਤਾ ਗਿਆ ਅਤੇ ਹੁਣ ਲਾਹੌਰ ਵਿਚ ਮੋਟਰਵੇਅ 'ਤੇ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਮਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।''

 


author

Vandana

Content Editor

Related News