ਉੱਤਰੀ-ਪੱਛਮੀ ਪਾਕਿ ''ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 30 ਲੋਕਾਂ ਦੀ ਮੌਤ
Thursday, Sep 03, 2020 - 06:25 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ ਇਕ ਹਫਤੇ ਤੋਂ ਜਾਰੀ ਤੂਫਾਨੀ ਮੀਂਹ ਦੇ ਕਾਰਨ ਜ਼ਮੀਨ ਖਿਸਕੀ ਅਤੇ ਹੜ੍ਹ ਆ ਗਿਆ। ਇਹਨਾਂ ਹਾਲਾਤਾਂ ਵਿਚ 30 ਲੋਕਾਂ ਦੀ ਮੌਤ ਹੋ ਗਈ, 38 ਹੋਰ ਜ਼ਖਮੀ ਹੋ ਗਏ ਅਤੇ 100 ਤੋਂ ਵਧੇਰੇ ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਜਾਧਵ ਦੇ ਲਈ ਵਕੀਲ ਨਿਯਕੁਤ ਕਰਨ ਲਈ ਭਾਰਤ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ : ਪਾਕਿ ਅਦਾਲਤ
ਖੈਬਰ ਪਖਤੂਨਖਵਾ ਸੂਬੇ ਵਦੇ ਸਵਾਤ, ਬੁਨੈਰ, ਸ਼ਾਂਗਲਾ, ਉੱਪਰੀ ਕੋਹਿਸਤਾਨ ਅਤੇ ਚਿਤਰਾਲ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੇ ਕਾਰਨ ਵੱਡੀ ਤਬਾਹੀ ਹੋਈ ਹੈ। ਪ੍ਰਭਾਵਿਤ ਖੇਤਰਾਂ ਵਿਚ ਬੰਦ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਿਆ ਜਾ ਰਿਹਾ ਹੈ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸਹਾਇਤਾ ਸਮੱਗਰੀ ਭੇਜੀ ਗਈ ਹੈ। ਸੂਬਾਈ ਆਫਤ ਪ੍ਰਬੰਧਨ ਅਥਾਰਿਟੀ (ਪੀ.ਡੀ.ਐੱਮ.ਏ.) ਨੇ ਕਿਹਾ ਕਿ ਪਿਛਲੇ ਇਕ ਹਫਤੇ ਵਿਚ ਹੜ੍ਹ ਨਾਲ 30 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਹੜ੍ਹ ਦੇ ਕਾਰਨ 100 ਤੋਂ ਵਧੇਰੇ ਮਕਾਨ ਨੁਕਸਾਨੇ ਗਏ।
ਪੜ੍ਹੋ ਇਹ ਅਹਿਮ ਖਬਰ- ਪੰਜਾਬੀ ਨੌਜਵਾਨ ਦੇ ਸ਼ਲਾਘਾਯੋਗ ਕੰਮ ਕਰਕੇ ਇੰਗਲੈਂਡ ਤੋਂ ਇਟਲੀ ਤੱਕ ਚਰਚੇ