ਪਾਕਿ ''ਚ ਹਿੰਸਾ ਦਾ ਤਾਜ਼ਾ ਮਾਮਲਾ, ਪੈਟਰੋਲ ਛਿੜਕ ਕੇ ਪਤੀ ਨੇ ਪਤਨੀ ਨੂੰ ਲਾਈ ਅੱਗ

Monday, Dec 09, 2019 - 04:29 PM (IST)

ਪਾਕਿ ''ਚ ਹਿੰਸਾ ਦਾ ਤਾਜ਼ਾ ਮਾਮਲਾ, ਪੈਟਰੋਲ ਛਿੜਕ ਕੇ ਪਤੀ ਨੇ ਪਤਨੀ ਨੂੰ ਲਾਈ ਅੱਗ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਪੰਜਾਬ ਸੂਬੇ ਵਿਚ ਇਕ ਪਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਪਤਨੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਵਿਚ ਪੀੜਤ ਮਹਿਲਾ ਦੀ ਮੌਤ ਹੋ ਚੁੱਕੀ ਹੈ।ਮੈਡੀਕਲ ਰਿਪੋਰਟ ਮੁਤਾਬਕ ਪੀੜਤਾ 90 ਫੀਸਦੀ ਸੜ ਗਈ ਸੀ।

ਕਬੀਰਵਾਲਾ ਤਹਿਸੀਲ ਦੀ ਰਹਿਣ ਵਾਲੀ ਹੁਮੈਰਾ ਨੂੰ ਉਸ ਦੇ ਪਤੀ ਅਤੇ ਹੋਰ ਲੋਕਾਂ ਨੇ 6 ਦਸੰਬਰ ਨੂੰ ਪੈਟਰੋਲ  ਵਿਚ ਡੁਬੋ ਦਿੱਤਾ ਅਤੇ ਅੱਗ ਲਗਾ ਦਿੱਤੀ। ਘਟਨਾ ਵਿਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਤਹਿਸੀਲ ਹੈੱਡਕੁਆਰਟਰ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਡਾਨ ਅਖਬਾਰ ਮੁਤਾਬਕ ਇਕ ਦਿਨ ਬਾਅਦ ਮਤਲਬ 7 ਦਸੰਬਰ ਨੂੰ ਪੀੜਤਾ ਦੀ ਮੌਤ ਹੋ ਗਈ। ਝੰਗ ਜ਼ਿਲੇ ਦੀ ਪੁਲਸ ਨੇ ਸੋਮਵਾਰ ਨੂੰ ਮਾਮਲਾ ਦਰਜ ਕਰ ਲਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪਰਾਧ ਦੇ ਪਿੱਛੇ ਦੇ ਉਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਅਹਿਮਦਪੁਰ ਸਿਆਲ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਮੁਹੰਮਦ ਨੇ ਕਿਹਾ,''ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਹਨ। ਸ਼ੱਕੀਆਂ ਨੂੰ ਜਲਦੀ ਹੀ ਗਿਫ੍ਰਤਾਰ ਕਰ ਲਿਆ ਜਾਵੇਗਾ।'' ਇਸ ਦੌਰਾਨ ਪੀੜਤਾ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਪੀੜਤਾ ਲਈ ਨਿਆਂ ਯਕੀਨੀ ਕਰਨ ਦੀ ਅਪੀਲ ਕੀਤੀ ਹੈ।


author

Vandana

Content Editor

Related News