ਪਾਕਿ ''ਚ ਕੋਰੋਨਾ ਪੀੜਤਾਂ ਦਾ ਅੰਕੜਾ 64,000 ਦੇ ਪਾਰ, ਹੁਣ ਤੱਕ 1,317 ਲੋਕਾਂ ਦੀ ਮੌਤ
Friday, May 29, 2020 - 12:28 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਵਿਚ 2,636 ਨਵੇਂ ਮਰੀਜ਼ਾਂ ਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ 64,028 ਹੋ ਗਈ ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 57 ਵਿਅਕਤੀਆਂ ਦੇ ਜਾਨ ਗਵਾਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,317 ਹੋ ਗਈ।
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ ਸਿੰਧ ਵਿਚ 25,309, ਪੰਜਾਬ ਵਿਚ 22,964, ਖੈਬਰ-ਪਖਤੂਨਖਵਾ ਵਿਚ 8,842, ਬਲੋਚਿਸਤਾਨ ਵਿਚ 3,928, ਇਸਲਾਮਾਬਾਦ ਵਿਚ 2,100, ਗਿਲਗਿਤ-ਬਾਲਟਿਸਤਾਨ ਵਿਚ 658 ਅਤੇ ਮਕਬੂਜ਼ਾ ਕਸ਼ਮੀਰ ਵਿਚ 227 ਮਾਮਲੇ ਪਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ 'ਚ ਵਧੇ ਕੋਵਿਡ-19 ਦੇ ਮਾਮਲੇ, ਸਕੂਲ-ਕਾਲਜ ਮੁੜ ਕੀਤੇ ਗਏ ਬੰਦ
ਸਕਾਰਾਤਮਕ ਪੱਖ 'ਤੇ ਮੰਤਰਾਲੇ ਨੇ ਕਿਹਾ,''ਵਾਇਰਸ ਤੋਂ ਹੁਣ ਤੱਕ 22,305 ਮਰੀਜ਼ ਠੀਕ ਕੀਤੇ ਗਏ ਹਨ।'' ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 11,931 ਕੋਰੋਨਾਵਾਇਰਸ ਟੈਸਟ ਕੀਤੇ ਜਿਸ ਨਾਲ ਹੁਣ ਤੱਕ ਕੀਤੇ ਗਏ ਟੈਸਟਾਂ ਦੀ ਗਿਣਤੀ 520,017 ਹੋ ਗਈ ਹੈ। ਇਸ ਦੌਰਾਨ ਵੀਰਵਾਰ ਨੂੰ ਪੇਸ਼ਾਵਰ ਵਿੱਚ ਇੱਕ ਸੀਨੀਅਰ ਪੱਤਰਕਾਰ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ, ਜਿਸ ਨਾਲ ਉਹ ਖੈਬਰ-ਪਖਤੂਨਖਵਾ ਸੂਬੇ ਵਿੱਚ ਵਾਇਰਸ ਦਾ ਪਹਿਲੀ ਮੀਡੀਆ ਹਾਦਸਾ ਬਣ ਗਿਆ। ਇਸ ਦੇ ਇਲਾਵਾ ਰੇਡੀਓ ਪਾਕਿਸਤਾਨ ਦੇ ਦੋ ਕਰਮਚਾਰੀਆਂ, ਜਿਨ੍ਹਾਂ ਵਿੱਚ ਇੱਕ ਸਟੂਡੀਓ ਇੰਜੀਨੀਅਰ ਅਤੇ ਇੱਕ ਵੈਟਰਨ ਨਿਊਜ਼ ਰੀਡਰ ਸ਼ਾਮਲ ਹੈ, ਦੀ ਕਾਰੋਨੋਵਾਇਰਸ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਦੇਸ਼ ਵਿਚ ਈਦ ਤੋਂ ਪਹਿਲਾਂ ਤਾਲਾਬੰਦੀ ਵਿਚ ਢਿੱਲ ਦੇਣ ਦੇ ਮੱਦੇਨਜ਼ਰ ਮਾਮਲਿਆਂ ਵਿਚ ਵਾਧਾ ਹੋਇਆ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਸੋਸ਼ਲ ਮੀਡੀਆ 'ਤੇ ਲਗਾਈ ਲਗਾਮ, ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖਤ
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਾਦਸਾਗ੍ਰਸਤ ਜਹਾਜ਼ ਦੇ ਮਲਬੇ 'ਚੋਂ ਮਿਲੀ 3 ਕਰੋੜ ਰੁਪਏ ਦੀ ਨਕਦੀ