370 ''ਤੇ UNSC ''ਚ ਪਾਕਿ ਨੂੰ ਵੱਡਾ ਝਟਕਾ, ਟੁੱਟੀ ਆਖਰੀ ਆਸ

08/13/2019 10:40:28 AM

ਇਸਲਾਮਾਬਾਦ (ਬਿਊਰੋ)— ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਮਿਲ ਰਿਹਾ। ਹੁਣ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਦੇ ਮੌਜੂਦਾ ਪ੍ਰਧਾਨ ਦੇਸ਼ ਪੋਲੈਂਡ ਤੋਂ ਵੀ ਝਟਕਾ ਲੱਗਾ ਹੈ। ਪੋਲੈਂਡ ਨੇ ਸੋਮਵਾਰ ਨੂੰ ਸਪੱਸ਼ਟ ਕਹਿ ਦਿੱਤਾ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਨੂੰ ਕਸ਼ਮੀਰ ਮੁੱਦੇ ਦਾ ਹੱਲ ਦੋ-ਪੱਖੀ ਪੱਧਰ 'ਤੇ ਹੀ ਕਰਨਾ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚ ਤਣਾਅਪੂਰਣ ਕੂਟਨੀਤਕ ਰਿਸ਼ਤਿਆਂ 'ਤੇ ਪੋਲੈਂਡ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। 

ਫਿਲਹਾਲ ਇਸ ਬਿਆਨ ਦੇ ਬਾਅਦ ਯੂ.ਐੱਨ.ਐੱਸ.ਸੀ. ਵਿਚ ਕਸ਼ਮੀਰ ਮੁੱਦਾ ਚੁੱਕਣ ਦੀ ਪਾਕਿਸਤਾਨ ਦੀ ਕੋਸ਼ਿਸ਼ ਅਸਫਲ ਹੋ ਗਈ ਹੈ। ਇੱਥੇ ਦੱਸ ਦਈਏ ਕਿ ਯੂ.ਐੱਨ.ਐੱਸ.ਸੀ. ਦੀ ਪ੍ਰਧਾਨਗੀ ਅਗਸਤ ਮਹੀਨੇ ਤੋਂ ਪੋਲੈਂਡ ਦੇ ਕੋਲ ਹੈ। ਸੁਰੱਖਿਆ ਪਰੀਸ਼ਦ ਦੇ ਮੈਂਬਰ ਦੇਸ਼ ਬਾਰੀ-ਬਾਰੀ ਹਰ ਮਹੀਨੇ ਇਸ ਦੀ ਪ੍ਰਧਾਨਗੀ ਕਰਦੇ ਹਨ। ਪੋਲੈਂਡ ਤੋਂ ਪ੍ਰਤੀਕਿਰਿਆ ਤੋਂ ਪਹਿਲਾਂ ਸ਼ਨੀਵਾਰ ਨੂੰ ਯੂ.ਐੱਨ.ਐੱਸ.ਸੀ. ਦੇ ਸਥਾਈ ਦੇਸ਼ ਰੂਸ ਨੇ ਵੀ ਕਿਹਾ ਸੀ ਕਿ ਭਾਰਤ ਦਾ ਕਦਮ ਭਾਰਤੀ ਗਣਰਾਜ ਦੇ ਸੰਵਿਧਾਨ ਦੇ ਦਾਇਰੇ ਵਿਚ ਹੀ ਚੁੱਕਿਆ ਗਿਆ ਹੈ। 

ਵਿਦੇਸ਼ ਸਕੱਤਰ ਵਿਜੈ ਕੇਸ਼ਵ ਗੋਖਲੇ ਨੇ ਦਿੱਲੀ ਦੇ ਡਿਪਲੋਮੈਟਾਂ ਨੂੰ ਸੂਚਿਤ ਕੀਤਾ ਸੀ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪੋਲਿਸ਼ ਵਿਦੇਸ਼ ਮੰਤਰੀ ਜੇਸੇਕ ਜਾਪੁਤੋਵਿਕਜ਼ ਨਾਲ ਵੀਰਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ ਸੀ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਭਾਰਤ ਵਿਚ ਪੋਲੈਂਡ ਦੇ ਰਾਜਦੂਤ ਐਡਮ ਬੁਰਰਾਕੋਵਸਕੀ ਨੇ ਕਿਹਾ,''ਪੋਲੈਂਡ ਆਸ ਕਰਦਾ ਹੈ ਕਿ ਦੋਵੇਂ ਦੇਸ਼ ਮਿਲ ਕੇ ਦੋ-ਪੱਖੀ ਪੱਧਰ 'ਤੇ ਹੱਲ ਕੱਢ ਲੈਣਗੇ। ਕਿਸੇ ਵੀ ਵਿਵਾਦ ਦਾ ਹੱਲ ਸ਼ਾਂਤੀਪੂਰਣ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਯੂਰਪੀ ਯੂਨੀਅਨ ਵਾਂਗ ਉਹ ਵੀ ਭਾਰਤ ਅਤੇ ਪਾਕਿਤਾਨ ਵਿਚਾਲੇ ਵਾਰਤਾ ਦੇ ਪੱਖ ਵਿਚ ਹਨ।'' ਪੋਲੈਂਡ ਦਾ ਇਹ ਬਿਆਨ ਭਾਰਤ ਦੇ ਪੱਖ ਨੂੰ ਮਜ਼ਬੂਤ ਕਰਦਾ ਹੈ।


Vandana

Content Editor

Related News