ਪਾਕਿਸਤਾਨ : ਲਾਹੌਰ ਕੋਰਟ ਕੰਪਲੈਕਸ ''ਚ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ
Thursday, Jul 13, 2023 - 03:00 PM (IST)

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਵਿਚ ਵੀਰਵਾਰ ਨੂੰ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ ਇਕ ਔਰਤ ਸਮੇਤ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਲਾਹੌਰ ਸੈਸ਼ਨ ਕੋਰਟ ਵਿੱਚ ਵਾਪਰੀ। ਏਆਰਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵੇਰਵਿਆਂ ਅਨੁਸਾਰ ਲਾਹੌਰ ਸੈਸ਼ਨ ਕੋਰਟ ਵਿੱਚ ਪੇਸ਼ੀ ਲਈ ਪੁੱਜੇ ਦੋ ਵਿਅਕਤੀਆਂ ਨੂੰ ਵਿਰੋਧੀ ਧਿਰ ਨੇ ਗੋਲੀ ਮਾਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਤਾਲਿਬਾਨ ਦਾ ਨਵਾਂ ਫ਼ਰਮਾਨ, ਅਫਗਾਨਿਸਤਾਨ 'ਚ ਅਧਿਆਪਕ ਸਿਖਲਾਈ ਕੇਂਦਰ ਕੀਤੇ ਬੰਦ
ਏਆਰਵਾਈ ਨਿਊਜ਼ ਮੁਤਾਬਕ ਹਮਲਾਵਰਾਂ ਨੂੰ ਪੁਲਸ ਨੇ ਫੜ ਲਿਆ ਅਤੇ ਥਾਣੇ ਲੈ ਗਈ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਅਦਾਲਤ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਰਿਆਸਤ ਅਤੇ ਬਿਲਾਲ, ਦੋ ਅੰਡਰ-ਟਰਾਇਲ ਕੈਦੀ (ਯੂ.ਟੀ.ਪੀ.) ਨੂੰ ਨਿਸ਼ਤਰ ਕਲੋਨੀ ਥਾਣੇ ਦੇ ਦਾਇਰੇ ਵਿੱਚ ਆਉਂਦੀ ਇੱਕ ਔਰਤ ਦੇ ਕਤਲ ਨਾਲ ਜੁੜੇ ਇੱਕ ਕੇਸ ਵਿੱਚ ਗਵਾਹੀ ਦੇਣ ਲਈ ਕੋਟ ਲਖਪਤ ਜੇਲ੍ਹ ਤੋਂ ਅਦਾਲਤ ਵਿੱਚ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਅਤੇ ਲਾਹੌਰ ਵਿੱਚ ਸੈਸ਼ਨ ਕੋਰਟ ਦੇ ਬਾਹਰ ਇੱਕ ਕਤਲ ਕੇਸ ਵਿੱਚ ਦੋ ਸ਼ੱਕੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।