ਪਾਕਿਸਤਾਨ ''ਚ ਟਰਾਂਸਜੈਂਡਰਾਂ ਨੂੰ ਮਿਲਿਆ ਆਪਣਾ ਪਹਿਲਾ ''ਚਰਚ''

11/25/2020 4:27:11 PM

ਇਸਲਾਮਾਬਾਦ (ਭਾਸ਼ਾ):  ਪਾਕਿਸਤਾਨ ਵਿਚ ਈਸਾਈ ਭਾਈਚਾਰੇ ਦੇ ਟਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਮਖੌਲ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਲਈ ਬਣਾਏ ਗਏ ਚਰਚ ਵਿਚ ਹੁਣ ਉਹਨਾਂ ਨੂੰ ਸ਼ਾਂਤੀ ਅਤੇ ਸਕੂਨ ਮਿਲੇਗਾ। ਉਹਨਾਂ ਦਾ ਕਹਿਣਾ ਹੈ ਕਿ ਦੂਜੇ ਚਰਚਾਂ ਵਿਚ ਸੁਣਵਾਈ ਨਾ ਹੋਣ 'ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝੀਆਂ ਕਰ ਸਕਦੇ ਹਨ।

PunjabKesari

ਪਾਕਿਸਤਾਨ ਵਿਚ 'ਫਸਟ ਚਰਚ ਆਫ ਯੂਨਕ (ਕਿੰਨਰ)' ਨਾਮ ਦਾ ਇਹ ਚਰਚ ਸਿਰਫ ਟਰਾਂਸਜੈਂਡਰ ਈਸਾਈਆਂ ਦੇ ਲਈ ਹੈ। 'ਕਿੰਨਰ' ਸ਼ਬਦ ਦੱਖਣੀ ਏਸ਼ੀਆ ਵਿਚ ਅਕਸਰ ਟਰਾਂਸਜੈਂਡਰ ਬੀਬੀਆਂ ਲਈ ਵਰਤਿਆ ਜਾਂਦਾ ਹੈ। ਕੁਝ ਲੋਕ ਇਸ ਨੂੰ ਅਪਮਾਨਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜ਼ਾਲਾ ਸ਼ਫੀਕ ਨੇ ਕਿਹਾ ਕਿ ਉਹਨਾਂ ਨੇ ਆਪਣੀ ਗੱਲ ਰੱਖਣ ਦੇ ਲਈ ਇਹ ਨਾਮ ਚੁਣਿਆ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਟਰਾਂਸਜੈਂਡਰਾਂ 'ਤੇ ਈਸ਼ਵਰ ਦੀ ਕਿਰਪਾ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਇਮਰਾਨ ਸਰਕਾਰ ਵੱਲੋਂ ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਨਪੁੰਸਕ ਬਣਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ

ਸਾਰੇ ਧਰਮਾਂ ਦੀਆਂ ਟਰਾਂਸਜੈਂਡਰ ਬੀਬੀਆਂ ਅਤੇ ਪੁਰਸ਼ਾਂ ਨੂੰ ਰੂੜ੍ਹੀਵਾਦੀ ਪਾਕਿਸਤਾਨ ਵਿਚ ਅਕਸਰ ਜਨਤਕ ਤੌਰ 'ਤੇ ਅਪਮਾਨ, ਇੱਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਭਾਵੇਂਕਿ ਉਹਨਾਂ ਨੂੰ ਅਧਿਕਾਰਤ ਤੌਰ 'ਤੇ 'ਥਰਡ ਜੈਂਡਰ' ਦੇ ਰੂਪ ਵਿਚ ਮਾਨਤਾ ਦਿੱਤੀ ਹੈ ਪਰ ਅਕਸਰ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਛੱਡ ਦਿੰਦੇ ਹਨ, ਜਿਸ ਦੇ ਬਾਅਦ ਉਹਨਾਂ ਨੂੰ ਭੀਖ ਮੰਗ ਕੇ, ਵਿਆਹਾਂ ਵਿਚ ਨੱਚ ਕੇ ਆਪਣਾ ਗੁਜਾਰਾ ਕਰਨਾ ਪੈਂਦਾ ਹੈ। ਉਹਨਾਂ ਨੂੰ ਅਕਸਰ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਖੀਰ ਵਿਚ ਉਹ ਸੈਕਸ ਵਰਕਰ ਬਣ ਜਾਂਦੇ ਹਨ।


Vandana

Content Editor

Related News