ਇਮਰਾਨ ਦੀ ਪਾਰਟੀ ਦੇ ਦੋ ਨੇਤਾਵਾਂ ਵੱਲੋਂ ਮੰਦਰ ''ਤੇ ਕਬਜ਼ਾ, ਹਿੰਦੂ ਭਾਈਚਾਰੇ ਨੇ ਕੀਤੀ ਇਹ ਮੰਗ

Wednesday, Apr 28, 2021 - 03:01 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਦੋ ਨੇਤਾਵਾਂ 'ਤੇ ਮੰਦਰ 'ਤੇ ਕਬਜ਼ੇ ਨੂੰ ਲੈ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਅਸਲ ਵਿਚ ਪਾਕਿਸਤਾਨ ਦੇ ਮਨਸੇਹਰਾ ਜ਼ਿਲ੍ਹੇ ਵਿਚ ਹਿੰਦੂ ਭਾਈਚਾਰੇ ਨੇ ਇਕ ਪੁਰਾਣੇ ਸ਼ਿਵ ਮੰਦਰ 'ਤੇ ਕਬਜ਼ੇ ਨੂੰ ਲੈ ਕੇ ਅਦਾਲਤ ਦਾ ਰੁੱਖ਼ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਵੱਲੋਂ ਵੱਡਾ ਐਲਾਨ, ਕੋਵਿਡ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਦੇਵੇਗਾ 60 ਕਰੋੜ ਰੁਪਏ

ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਤਹਿਰੀਕ-ਏ-ਇਨਸਾਫ ਪਾਰਟੀ ਦੇ ਦੋ ਨੇਤਾਵਾਂ ਸਰਦਾਰ ਗੁਰਦੀਪ ਸਿੰਘ ਅਤੇ ਰਵੀ ਕੁਮਾਰ ਨੇ ਸ਼ਿਵ ਮੰਦਰ 'ਤੇ ਕਬਜ਼ਾ ਕਰ ਲਿਆ ਹੈ।ਜ਼ਿਲ੍ਹੇ ਵਿਚ ਸਥਿਤ ਸ਼ਵਾਨਾ ਮੰਦਰ ਇਕ ਸ਼ਿਵ ਮੰਦਰ ਹੈ ਅਤੇ ਪੂਰੇ ਹਾਜਰਾ ਇਲਾਕੇ ਵਿਚ ਹਿੰਦੂਆਂ ਦੀ ਪੂਜਾ ਲਈ ਇਕੋਇਕ ਜਗ੍ਹਾ ਹੈ। ਅਦਾਲਤ ਵਿਚ ਪਟੀਸ਼ਨ ਸ਼ਾਮ ਲਾਲ ਅਤੇ ਸਜਿਨ ਲਾਲ ਨੇ ਦਾਇਰ ਕੀਤੀ ਹੈ। ਸ਼ਾਮ ਲਾਲ ਲੰਬੇ ਸਮੇਂ ਤੱਕ ਮੰਦਰ ਦੇ ਚੇਅਰਮੈਨ ਰਹੇ ਹਨ ਅਤੇ ਕੰਪਲੈਕਸ ਦੀ ਦੇਖਭਾਲ ਕਰਦੇ ਸਨ ਪਰ 19 ਮਾਰਚ, 2021 ਨੂੰ ਉਹਨਾਂ ਨੂੰ ਮੰਦਰ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਸਾਂਸਦ ਗੁਰਦੀਪ ਸਿੰਘ ਅਤੇ ਵਿਧਾਇਕ ਰਵੀ ਕੁਮਾਰ ਉੱਥੇ ਮੌਜੂਦ ਸਨ।

ਪੜ੍ਹੋ ਇਹ ਅਹਿਮ ਖਬਰ - ਯੂਕੇ: ਅੰਤਰਰਾਸ਼ਟਰੀ ਯਾਤਰਾ ਲਈ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਕਰੇਗਾ ਐਪ ਦੀ ਵਰਤੋਂ

ਦਿੱਤੀ ਗਈ ਧਮਕੀ
ਦੋਹਾਂ ਨੇਤਾਵਾਂ ਨੇ ਸ਼ਿਵ ਮੰਦਰ ਸੋਸਾਇਟੀ ਦਾ ਬੋਰਡ ਵੀ ਉਖਾੜ ਦਿੱਤਾ। ਜਦੋਂ ਸ਼ਾਮ ਲਾਲ ਨੇ ਨੇੜਲੇ ਥਾਣੇ ਵਿਚ ਇਸ ਸੰਬੰਧੀ ਸ਼ਿਕਾਇਤ ਕੀਤੀ ਤਾਂ ਉਹਨਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਕ ਦਿਨ ਬਾਅਦ ਥਾਨਾ ਇੰਚਾਰਜ ਨੇ ਉਲਟਾ ਸ਼ਾਮ ਸਾਲ ਨੂੰ ਹੀ ਧਮਕਾਇਆ ਅਤੇ ਕਿਹਾ ਕਿ ਉਹ ਮੰਦਰ ਜਾਣ ਦੀ ਕੋਸ਼ਿਸ਼ ਬਿਲਕੁੱਲ ਨਾ ਕਰੇ।ਹੁਣ ਸ਼ਾਮ ਲਾਲ ਨੇ ਕੋਰਟ ਦੇ ਮਾਧਿਅਮ ਨਾਲ ਮਾਮਲੇ ਨੂੰ ਚੁੱਕਿਆ ਹੈ। ਸ਼ਾਮ ਲਾਲ ਦਾ ਕਹਿਣਾ ਹੈ ਕਿ ਸੱਤਾਧਾਰੀ ਪੱਖ ਵੱਲੋਂ ਹੋਣ ਕਾਰਨ ਦੋਹਾਂ ਨੇਤਾਵਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ ਹੈ।

ਨੋਟ- ਇਮਰਾਨ ਦੀ ਪਾਰਟੀ ਦੇ ਦੋ ਨੇਤਾਵਾਂ ਵੱਲੋਂ ਮੰਦਰ 'ਤੇ ਕਬਜ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News