ਅਫਗਾਨ ਸ਼ਾਂਤੀ ਪ੍ਰਕਿਰਿਆ ''ਤੇ ਚਰਚਾ ਲਈ ਉੱਚ ਪੱਧਰੀ ਵਫਦ ਪਹੁੰਚਿਆ ਪਾਕਿ

Monday, Aug 24, 2020 - 05:56 PM (IST)

ਅਫਗਾਨ ਸ਼ਾਂਤੀ ਪ੍ਰਕਿਰਿਆ ''ਤੇ ਚਰਚਾ ਲਈ ਉੱਚ ਪੱਧਰੀ ਵਫਦ ਪਹੁੰਚਿਆ ਪਾਕਿ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨੀ ਲੀਡਰਸ਼ਿਪ ਦੇ ਨਾਲ ਅਫਗਾਨ ਸ਼ਾਂਤੀ ਪ੍ਰਕਿਰਿਆ ਵਿਚ ਅੱਗੇ ਵਧਣ ਦੇ ਤਰੀਕੇ 'ਤੇ ਚਰਚਾ ਕਰਨ ਲਈ ਸੋਮਵਾਰ ਨੂੰ ਦੋਹਾ ਸਥਿਤ ਤਾਲਿਬਾਨ ਦੇ ਰਾਜਨੀਤਕ ਦਫਤਰ ਤੋਂ ਇਕ ਉੱਚ ਪੱਧਰੀ ਵਫਦ ਪਾਕਿਸਤਾਨ ਪਹੁੰਚਿਆ। ਜੀਓ ਨਿਊਜ਼ ਦੀ ਖਬਰ ਦੇ ਮੁਤਾਬਕ, ਦੋਹਾ ਵਿਚ ਅਫਗਾਨ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਪ੍ਰਮੁੱਖ ਮੁੱਲਾ ਅਬਦੁੱਲ ਗਨੀ ਬਰਾਦਾਰ ਵੀ ਵਫਦ ਵਿਚ ਸ਼ਾਮਲ ਹਨ ਅਤੇ ਵਿਦੇਸ਼ ਮੰਤਰਾਲੇ ਦੇ ਸੱਦੇ 'ਤੇ ਪਾਕਿਸਤਾਨੀ ਲੀਡਰਿਸ਼ਪ ਦੇ ਨਾਲ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਚਰਚਾ ਕਰਨ ਲਈ ਆਏ ਹਨ।

 ਪੜ੍ਹੋ ਇਹ ਅਹਿਮ ਖਬਰ- ਮਰਨ ਦੇ ਬਾਅਦ ਮੁੜ ਜ਼ਿੰਦਾ ਹੋਈ 12 ਸਾਲਾ ਕੁੜੀ, ਡਾਕਟਰ ਵੀ ਹੈਰਾਨ

ਖਬਰ ਦੇ ਮੁਤਾਬਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੰਗਲਵਾਰ ਨੂੰ ਵਫਦ ਦੇ ਨਾਲ ਮੁਲਾਕਾਤ ਕਰਨਗੇ। ਅਫਗਾਨ ਤਾਲਿਬਾਨ ਦੇ ਬੁਲਾਰੇ ਨੇ ਵੀ ਪੁਸ਼ਟੀ ਕੀਤੀ ਕਿ ਅਫਗਾਨ ਸ਼ਾਂਤੀ ਕੋਸ਼ਿਸ਼ਾਂ 'ਤੇ ਚਰਚਾ ਦੇ ਲਈ ਮੁੱਲਾ ਬਰਾਦਾਰ ਦੀ ਅਗਵਾਈ ਵਿਚ ਇਕ ਵਫਦ ਇਸਲਾਮਾਬਾਦ ਅਤੇ ਹੋਰ ਰਾਜਧਾਨੀਆਂ ਦਾ ਦੌਰਾ ਕਰੇਗਾ। ਪਿਛਲੇ 10 ਮਹੀਨੇ ਵਿਚ ਬਰਾਦਾਰ ਦਾ ਇਹ ਦੂਜਾ ਪਾਕਿਸਤਾਨ ਦੌਰਾ ਹੈ।


author

Vandana

Content Editor

Related News