ਕੋਰੋਨਾ : ਬਿਸਕੁੱਟ ’ਤੇ ਜ਼ਿੰਦਗੀ ਗੁਜ਼ਾਰ ਰਹੀਆਂ ਪਾਕਿ ਵਿਦਿਆਰਥਣਾਂ, ਵਾਪਸ ਲਿਆਉਣ ਨੂੰ ਤਿਆਰ ਨਹੀਂ ਇਮਰਾਨ

04/09/2020 5:59:43 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ’ਚ ਕੋਰੋਨਾਵਾਇਰਸ ਨਾਲ ਜੰਗ ਲਈ ਅਰਬਾਂ ਡਾਲਰ ਦਾ ਬਜਟ ਐਲਾਨ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੰਗਲਾਦੇਸ਼ ’ਚ ਫਸੇ ਆਪਣੇ 300 ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਨੂੰ ਤਿਆਰ ਨਹੀਂ ਹੈ। ਬੰਗਲਾਦੇਸ਼ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਇਹ ਵਿਦਿਆਰਥੀ ਦਰ-ਦਰ ਭਟਕਣ ਨੂੰ ਮਜਬੂਰ ਹਨ। ਇੱਥੇ ਹੀ ਬਸ ਨਹੀਂ ਇਨ੍ਹਾਂ ਨਾਲ ਪੜ੍ਹਾਈ ਕਰ ਰਹੇ ਭਾਰਤ, ਭੂਟਾਨ, ਸ਼੍ਰੀਲੰਕਾ ਅਤੇ ਨੇਪਾਲ ਦੇ ਵਿਦਿਆਰਥੀ ਆਪਣੇ ਦੇਸ਼ ਪਰਤ ਗਏ ਹਨ। 

ਸਾਰਕ ਕੋਟੇ ’ਚੋਂ ਮਿਲੀ ਸਕਾਲਰਸ਼ਿਪ ਤਹਿਤ ਪੜ੍ਹਾਈ ਕਰ ਰਹੀਆਂ ਪਾਕਿਸਤਾਨੀ ਵਿਦਿਆਰਥਣਾਂ ਰਿਜ਼ਾ ਹਾਮੀਦ ਨੇ ਡਾਨ ਨਿਊਜ਼ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਰਾਜ ਸ਼ਾਹੀ ’ਚ ਇਕ ਹੋਸਟਲ ’ਚ ਰਹਿੰਦੀ ਸੀ ਪਰ ਮੇਰੇ ਨਾਲ ਪੜ੍ਹਨ ਵਾਲੇ ਨੇਪਾਲ, ਭਾਰਤ, ਸ਼੍ਰੀਲੰਕਾ ਦੇ ਵਿਦਿਆਰਥੀ ਆਪਣੇ ਦੇਸ਼ਾਂ ਨੂੰ ਪਰਤ ਗਏ ਤੇ ਮੈਨੂੰ ਢਾਕਾ ਦੇ ਇਕ ਹੋਸਟਲ ’ਚ ਸ਼ਿਫਟ ਕਰ ਦਿੱਤਾ ਗਿਆ। ਜ਼ਿਆਦਾਤਰ ਪਾਕਿਸਤਾਨੀ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਬਹੁਤ ਘੱਟ ਖਾਣ ਲਈ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖਾਣੇ ’ਚ ਬ੍ਰੈੱਡ ਅਤੇ ਜੈਮ ਜਾਂ ਬਿਸਕੁੱਟ ਮਿਲ ਰਹੇ ਹਨ।


Vandana

Content Editor

Related News