ਪਾਕਿ : ਸਿੰਧ ਸਰਕਾਰ ਨੇ ਸੂਬੇ ਦੇ 5,000 ਸਕੂਲਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ

Wednesday, Nov 17, 2021 - 04:30 PM (IST)

ਪਾਕਿ : ਸਿੰਧ ਸਰਕਾਰ ਨੇ ਸੂਬੇ ਦੇ 5,000 ਸਕੂਲਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ

ਕਰਾਚੀ (ਏਐੱਨਆਈ): ਪਾਕਿਸਤਾਨ ਵਿਚ ਸਿੰਧ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ 5000 'ਅਵਿਵਹਾਰਕ' ਸਕੂਲਾਂ ਨੂੰ ਬੰਦ ਕੀਤਾ ਜਾਵੇਗਾ। ਸਿੰਧ ਦੇ ਸੂਬਾਈ ਸਿੱਖਿਆ ਅਤੇ ਸੱਭਿਆਚਾਰ ਮੰਤਰੀ ਸਈਅਦ ਸਰਦਾਰ ਸ਼ਾਹ ਨੇ ਹੈਦਰਾਬਾਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਦੀ ਗਿਣਤੀ ਘਟਾ ਕੇ ਸਹੂਲਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਡਾਨ ਦੀ ਰਿਪੋਰਟ ਮੁਤਾਬਕ, ਸਈਅਦ ਸਰਦਾਰ ਅਲੀ ਸ਼ਾਹ ਨੇ ਕਿਹਾ ਕਿ ਛੇਤੀ ਹੀ 5000 ਸਕੂਲਾਂ ਵਿੱਚੋਂ 2600 ਨੂੰ ਪਹਿਲੇ ਪੜਾਅ ਵਿੱਚ ਬੰਦ ਹੋਣ ਬਾਰੇ ਸੂਚਿਤ ਕੀਤਾ ਜਾਵੇਗਾ।ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬੰਦ ਪਏ ਸਕੂਲਾਂ ਦੀਆਂ ਇਮਾਰਤਾਂ ਨੂੰ ਸਰਕਾਰ ਦੇ ਹਵਾਲੇ ਕਰ ਦੇਣਗੇ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਇਮਾਰਤਾਂ ਵਿੱਚ ਪਸ਼ੂ ਹਸਪਤਾਲ, ਡਿਸਪੈਂਸਰੀਆਂ ਜਾਂ ਕਮਿਊਨਿਟੀ ਹਾਲ ਹੋਣਗੇ।

ਸ਼ਾਹ ਨੇ ਕਿਹਾ ਕਿ ਸਰਕਾਰ ਨੂੰ ਸਕੂਲਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਇਮਾਰਤਾਂ ਵਿਚ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ, ਇਸ ਲਈ ਗੈਰ-ਵਿਹਾਰਕ ਸਕੂਲ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੂਨੀਅਰ ਐਲੀਮੈਂਟਰੀ ਸਕੂਲ ਟੀਚਰ (JEST) ਅਤੇ ਪ੍ਰਾਇਮਰੀ ਸਕੂਲ ਟੀਚਰ (PST) ਦੀਆਂ ਅਸਾਮੀਆਂ ਲਈ ਹਾਲ ਹੀ ਵਿੱਚ ਲਏ ਗਏ ਟੈਸਟਾਂ ਵਿੱਚ ਪਾਰਦਰਸ਼ਤਾ ਅਤੇ ਮੈਰਿਟ ਨੂੰ ਯਕੀਨੀ ਬਣਾਇਆ ਹੈ।ਸਿੰਧ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ 50,000 ਅਧਿਆਪਕਾਂ ਦੀ ਭਰਤੀ ਤੋਂ ਬਾਅਦ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ: ਜਿਨਾਹ ਅਤੇ ਉਸ ਦੀ ਭੈਣ ਦੀ ਜਾਇਦਾਦ ਦਾ ਪਤਾ ਲਗਾਉਣ ਲਈ ਕਮਿਸ਼ਨ ਦਾ ਗਠਨ

ਸੂਬਾਈ ਸਿੱਖਿਆ ਅਤੇ ਸੱਭਿਆਚਾਰ ਮੰਤਰੀ ਸਈਅਦ ਸਰਦਾਰ ਸ਼ਾਹ ਨੇ ਅੱਗੇ ਕਿਹਾ ਕਿ ਅਧਿਆਪਕਾਂ ਦੀਆਂ ਅਸਾਮੀਆਂ ਲਈ 13,000 ਉਮੀਦਵਾਰ ਸਫਲ ਹੋਏ ਹਨ, ਜਿਨ੍ਹਾਂ ਵਿੱਚੋਂ ਕੋਈ ਵੀ ਐਮਐਨਏ ਜਾਂ ਮੰਤਰੀ ਦਾ ਪੁੱਤਰ ਨਹੀਂ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਸਾਢੇ ਤਿੰਨ ਹਜ਼ਾਰ ਗੈਰ-ਵਿਹਾਰਕ ਸਕੂਲਾਂ ਦੀ ਸੂਚੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇੱਕ ਮਹੀਨੇ ਤੱਕ ਸ਼ਿਕਾਇਤਾਂ ਸੁਣੀਆਂ ਜਾਣਗੀਆਂ।


 


author

Vandana

Content Editor

Related News