ਪਾਕਿ : ਲਾਹੌਰ ਮਿਊਜ਼ੀਅਮ ''ਚ ਪਹਿਲੀ ਵਾਰ ''ਸਿੱਖ ਪ੍ਰਦਰਸ਼ਨੀ'' ਦਾ ਆਯੋਜਨ

Friday, Sep 06, 2019 - 10:15 AM (IST)

ਪਾਕਿ : ਲਾਹੌਰ ਮਿਊਜ਼ੀਅਮ ''ਚ ਪਹਿਲੀ ਵਾਰ ''ਸਿੱਖ ਪ੍ਰਦਰਸ਼ਨੀ'' ਦਾ ਆਯੋਜਨ

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਲਾਹੌਰ ਮਿਊਜ਼ੀਅਮ ਵਿਚ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਿੱਖ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ। ਮੰਗਲਵਾਰ ਨੂੰ ਮਿਊਜ਼ੀਅਮ ਦੇ ਨਿਦੇਸ਼ਕ ਤਾਰੀਖ ਮਹਿਮੂਦ ਨੇ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਮਿਊਜ਼ੀਅਮ ਪਹੁੰਚੇ। 

PunjabKesari

ਇਕ ਰਿਪੋਰਟ ਮੁਤਾਬਕ ਪ੍ਰਦਰਸ਼ਨੀ ਵਿਚ ਸਭ ਤੋਂ ਮਹੱਤਵਪੂਰਣ ਚੀਜ਼ 'ਪਾਲਕੀ' ਹੈ। ਇਹ ਪਾਲਕੀ ਸਿੱਖ ਸੰਘ (ਗੁਰਦੁਆਰਾ ਪ੍ਰਬੰਧਕ) ਵੱਲੋਂ ਲਾਹੌਰ ਮਿਊਜ਼ੀਅਮ ਨੂੰ ਦਾਨ ਵਿਚ ਦਿੱਤੀ ਗਈ ਸੀ। ਮਿਊਜ਼ੀਅਮ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਰੱਖਿਆ ਹੋਇਆ ਹੈ। ਜਾਵੇਦ ਨੇ ਦੱਸਿਆ ਕਿ ਲਾਹੌਰ ਮਿਊਜ਼ੀਅਮ ਸਿੱਖ ਕਲਾ ਦਾ ਇਕ ਅਮੀਰ ਭੰਡਾਰ ਹੈ।

PunjabKesari

ਇਹ ਮਲਟੀਫਕੰਸ਼ਨਲ (multidimensional) ਸੰਗ੍ਰਹਿ ਹੈ। ਉਦਾਹਰਣ ਦੇ ਤੌਰ 'ਤੇ ਚਿੱਤਰ, ਸਿੱਕੇ, ਸ਼ਾਲ, ਫਰਨੀਚਰ, ਹਥਿਆਰ ਅਤੇ ਸਿੱਖਾਂ ਦਾ ਪਹਿਰਾਵਾ ਪ੍ਰਦਰਸ਼ਨੀ ਵਿਚ ਮੌਜੂਦ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪ੍ਰਦਰਸ਼ਨੀ ਦੀ ਸਮਾਪਤੀ 30 ਸਤੰਬਰ ਨੂੰ ਹੋਵੇਗੀ।


author

Vandana

Content Editor

Related News