ਮਾਂ ਨੂੰ ਤਲਾਕ ਦੇਣ ਵਾਲੇ ਪਿਤਾ ਦਾ ਕਤਲ, 2 ਭਰਾ ਤੇ ਮਾਂ ਕਾਬੂ

Sunday, Jan 02, 2022 - 01:30 PM (IST)

ਮਾਂ ਨੂੰ ਤਲਾਕ ਦੇਣ ਵਾਲੇ ਪਿਤਾ ਦਾ ਕਤਲ, 2 ਭਰਾ ਤੇ ਮਾਂ ਕਾਬੂ

ਗੁਰਦਾਸਪੁਰ (ਬਿਊਰੋ) -  ਪਾਕਿਸਤਾਨ ਦੇ ਕਸਬਾ ਸ਼ੇਖੂਪੁਰਾ ਵਿਚ ਪਿਤਾ ਦਾ ਕਤਲ ਕਰਨ ਦੇ ਦੋਸ਼ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਤੇ 2 ਪੁੱਤਰਾਂ ਨੂੰ ਕਾਬੂ ਕੀਤਾ ਹੈ। ਸਰਹੱਦ ਪਾਰ ਸੂਤਰਾਂ ਨੇ ਅਨੁਸਾਰ, ਇਕ ਵਿਅਕਤੀ ਰਸੂਲ ਹੈਦਰ ਦੀ ਲਾਸ਼ ਮਿਲਣ 'ਤੇ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਪਤਨੀ ਨਜਮਾ ਨੂੰ ਹਿਰਾਸਤ 'ਚ, ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਤੀ ਰਸੂਲ ਹੈਦਰ ਨੇ ਉਸ ਨੂੰ ਤਲਾਕ ਦੇ ਕੇ ਕਿਸੇ ਹੋਰ ਮਹਿਲਾ ਨਾਲ ਨਿਕਾਹ ਕਰਨ ਦੀ ਜ਼ਿੱਦ ਕੀਤੀ, ਦੋ ਉਸ ਦੇ ਪੁੱਤਰ ਅਰਸਲਾਨ ਸੋਹੇਲ ਅਤੇ ਗੁਲਾਮ ਹੈਦਰ ਨੂੰ ਪਸੰਦ ਨਹੀਂ ਸੀ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਪਾਕਿ 'ਚ ਵਧੇ ਅੱਤਵਾਦੀ ਹਮਲੇ

ਰਸੂਲ ਨੇ ਨਜਮਾ ਨੂੰ ਤਲਾਕ ਦੇ ਦਿੱਤਾ, ਜਿਸ ਤੋਂ ਨਾਰਾਜ਼ ਉਨ੍ਹਾਂ ਨੇ ਯੋਜਨਾ ਬਣਾ ਕੇ ਰਸੂਲ ਹੈਦਰ ਨੂੰ ਅਗਵਾ ਕਰਕੇ ਸ਼ਹਿਰ ਤੋਂ ਦੂਰ ਲੈ ਗਏ, ਜਿੱਥੇ ਉਸ ਨੂੰ ਪਹਿਲਾਂ ਗੋਲੀ ਮਾਰੀ ਅਤੇ ਬਾਅਦ ਵਿਚ ਉਸ ਦਾ ਗਲਾ ਵੱਢ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ 'ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News